Gauri Khan New Show: ਸ਼ੋਅ ਦੀ ਪਹਿਲੀ ਝਲਕ ਆਈ ਸਾਹਮਣੇ, ਕੈਟਰੀਨਾ ਤੋਂ ਮਲਾਇਕਾ ਤੱਕ ਦਾ ਘਰ ਕਰੇਗੀ ਡਿਜ਼ਾਈਨ

written by Lajwinder kaur | September 14, 2022

Gauri Khan New Show 'Dream Homes with Gauri Khan': ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਗੌਰੀ ਖ਼ਾਨ ਨਾ ਸਿਰਫ ਸ਼ਾਹਰੁਖ ਖ਼ਾਨ ਦੀ ਪਤਨੀ ਹੈ, ਬਲਕਿ ਉਸਨੇ ਖੁਦ ਆਪਣੇ ਕੰਮ ਨਾਲ ਆਪਣੀ ਪਹਿਚਾਣ ਬਣਾਈ ਹੈ। ਉਹ ਇੱਕ ਸ਼ਾਨਦਾਰ ਇੰਟੀਰੀਅਰ ਡਿਜ਼ਾਈਨਰ ਹੈ ਜਿਸ ਨੇ ਨਾਮੀ ਹਸਤੀਆਂ ਦੇ ਘਰਾਂ ਨੂੰ ਡਿਜ਼ਾਈਨ ਕੀਤਾ ਹੈ। ਵੈਸੇ ਤਾਂ ਹੁਣ ਤੱਕ ਗੌਰੀ ਬਿਜ਼ਨੈੱਸ ਵੂਮੈਨ ਸੀ ਅਤੇ ਲਾਈਮਲਾਈਟ ਤੋਂ ਦੂਰ ਰਹਿ ਕੇ ਆਪਣਾ ਕਾਰੋਬਾਰ ਸੰਭਾਲ ਰਹੀ ਸੀ ਪਰ ਹੁਣ ਗੌਰੀ ਇੱਕ ਸ਼ੋਅ ਦੇ ਰਾਹੀਂ ਆਪਣਾ ਡੈਬਿਊ ਕਰਨ ਜਾ ਰਹੀ ਹੈ। ਗੌਰੀ ਖ਼ਾਨ ਦੇ ਨਵੇਂ ਸ਼ੋਅ ਦਾ ਐਲਾਨ ਕੀਤਾ ਗਿਆ ਹੈ, ਜਿਸ 'ਚ ਉਹ ਬੀ ਟਾਊਨ ਦੇ  ਨਾਮੀ ਕਲਾਕਾਰਾਂ ਦੇ ਘਰਾਂ ਨੂੰ ਉਨ੍ਹਾਂ ਦੀ ਪਸੰਦ ਦੇ ਮੁਤਾਬਕ ਡਿਜ਼ਾਈਨ ਕਰੇਗੀ।

ਹੋਰ ਪੜ੍ਹੋ : ਰਵੀਨਾ ਟੰਡਨ ਨੇ 'ਹਮਾਰਾ ਕੋਹਿਨੂਰ ਵਾਪਸ ਕਰੋ' ਦੇ ਮੁੱਦੇ 'ਤੇ ਮਜ਼ੇਦਾਰ ਵੀਡੀਓ ਕੀਤਾ ਸ਼ੇਅਰ, ਖੋਲ੍ਹ ਦਿੱਤੀ ਅੰਗਰੇਜ਼ਾਂ ਦੀ ਪੋਲ

gauri khan new show image source Instagram

ਇੱਕ ਚੰਗੇ ਪਤੀ ਦੀ ਭੂਮਿਕਾ ਨਿਭਾ ਰਹੇ ਅਭਿਨੇਤਾ ਸ਼ਾਹਰੁਖ ਖਾਨ ਵੀ ਸ਼ੋਅ ਨੂੰ ਪ੍ਰਮੋਟ ਕਰਦੇ ਹੋਏ ਨਜ਼ਰ ਆਏ। ਸ਼ਾਹਰੁਖ ਨੂੰ ਲੱਖਾਂ ਲੋਕ ਫਾਲੋ ਕਰਦੇ ਹਨ, ਇਸ ਲਈ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਤੋਂ ਗੌਰੀ ਖ਼ਾਨ ਦੇ ਨਵੇਂ ਸ਼ੋਅ ਦੀ ਪਹਿਲੀ ਝਲਕ ਦਿਖਾਈ ਹੈ। ਇਸ ਸ਼ੋਅ ਦਾ ਨਾਂ ਡ੍ਰੀਮਜ਼ ਹੋਮ ਵਿਦ ਗੌਰੀ ਖ਼ਾਨ ਹੈ ਜੋ 16 ਸਤੰਬਰ ਤੋਂ ਮਿਰਚੀ ਪਲੱਸ ਐਪ ਦੇ ਨਾਲ-ਨਾਲ ਯੂਟਿਊਬ 'ਤੇ ਵੀ ਆਵੇਗਾ। ਗੌਰੀ ਖ਼ਾਨ ਜੋ ਕਿ ਕੈਟਰੀਨਾ ਕੈਫ, ਮਲਾਇਕਾ ਅਰੋੜਾ, ਕਬੀਰ ਖਾਨ, ਫਰਾਹ ਖਾਨ, ਮਨੀਸ਼ ਮਲਹੋਤਰਾ ਅਤੇ ਕਈ ਹੋਰ ਕਲਾਕਾਰਾਂ ਦੇ ਘਰ ਡਿਜ਼ਾਈਨ ਕਰਦੀ ਨਜ਼ਰ ਆਵੇਗੀ।

guari khan and fraha khan image source Instagram

ਇਸ ਪ੍ਰੋਮੋ ਨੂੰ ਸ਼ੇਅਰ ਕਰਦੇ ਹੋਏ ਸ਼ਾਹਰੁਖ ਖਾਨ ਨੇ ਲਿਖਿਆ- 'ਗੌਰੀ ਖ਼ਾਨ ਨੂੰ ਹੋਸਟ ਦੇ ਤੌਰ 'ਤੇ ਦੇਖਣ ਦਾ ਇੰਤਜ਼ਾਰ ਕਰ ਰਹੇ ਹਾਂ।' ਕੁਝ ਹੀ ਸਮੇਂ ਚ ਚਾਰ ਲੱਖ ਤੋਂ ਵੱਧ ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਹਨ।

inside image of maliyaka and gauri image source Instagram

ਕੁਝ ਸਮਾਂ ਪਹਿਲਾਂ ਕੈਟਰੀਨਾ ਕੈਫ ਨੇ ਇੱਕ ਪੋਸਟ ਸ਼ੇਅਰ ਕਰਕੇ ਦੱਸਿਆ ਸੀ ਕਿ ਉਹ ਗੌਰੀ ਖ਼ਾਨ ਨਾਲ ਕੁਝ ਵੱਡਾ ਲੈ ਕੇ ਆ ਰਹੀ ਹੈ। ਇਸ ਪ੍ਰੋਮੋ ਤੋਂ ਬਾਅਦ ਹੁਣ ਇਹ ਸਾਫ ਹੋ ਗਿਆ ਹੈ ਕਿ ਉਹ ਇਸ ਸ਼ੋਅ ਬਾਰੇ ਹੀ ਗੱਲ ਕਰ ਰਹੀ ਸੀ, ਜੋ ਜਲਦ ਹੀ ਯੂਟਿਊਬ 'ਤੇ ਆਉਣ ਵਾਲਾ ਹੈ।

 

 

View this post on Instagram

 

A post shared by Shah Rukh Khan (@iamsrk)

You may also like