ਗੈਵੀ ਚਾਹਲ ਨੇ ਵਿਦੇਸ਼ ‘ਚ ਜਾ ਕੇ ਲਹਿਰਾਇਆ ਕਿਸਾਨੀ ਝੰਡਾ, ਕਿਹਾ- ‘ਜਿੱਥੇ ਵੀ ਆਂ ਨਾਲ ਆਂ’

written by Lajwinder kaur | September 02, 2021

ਬਾਲੀਵੁੱਡ ਐਕਟਰ ਗੈਵੀ ਚਾਹਲ (Gavie Chahal) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ। ਇੱਕ ਵਾਰ ਫਿਰ ਗੈਵੀ ਚਾਹਲ ਕਿਸਾਨਾਂ ਲਈ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆਏ।

ਹੋਰ ਪੜ੍ਹੋ : ਦਿਲੀਪ ਕੁਮਾਰ ਦੀ ਪਤਨੀ ਅਤੇ ਅਦਾਕਾਰਾ ਸਾਇਰਾ ਬਾਨੋ ਦੀ ਸਿਹਤ ਵਿਗੜੀ, ਆਈ.ਸੀ.ਯੂ ‘ਚ ਕੀਤਾ ਗਿਆ ਸ਼ਿਫਟ

Bollywood actor Gavie Chahal appeal to people to support farmers image source- instagram

ਉਨ੍ਹਾਂ ਨੇ ਆਪਣੀ ਨਵੀਂ ਤਸਵੀਰ ਵਿਦੇਸ਼ ਤੁਰਕੀ (Turkey) ਤੋਂ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਜਿੱਥੇ ਵੀ ਆਂ ਨਾਲ ਆਂ !! #supportfarmers #turkey #instanbul’। ਉਨ੍ਹਾਂ ਨੇ ਹੱਥ ‘ਚ ਕਿਸਾਨੀ ਝੰਡਾ ਚੁੱਕਿਆ ਹੈ ਤੇ ਕਿਸਾਨੀ ਸੰਘਰਸ਼ ਨੂੰ ਆਪਣਾ ਸਮਰਥਨ ਦਿੰਦੇ ਹੋਏ ਨਜ਼ਰ ਆ ਰਹੇ ਨੇ। ਪ੍ਰਸ਼ੰਸਕਾਂ ਨੂੰ ਗੈਵੀ ਚਾਹਲ ਦਾ ਇਹ ਅੰਦਾਜ਼ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ। ਦੱਸ ਦਈਏ ਕਿਸਾਨ ਪਿਛਲੇ ਨੌ ਮਹਿਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ ਹੋਏ ਨੇ। ਇਸ ਦੌਰਾਨ ਵੱਡੀ ਗਿਣਤੀ ਚ ਕਿਸਾਨ ਸ਼ਹੀਦ ਹੋਏ ਨੇ। ਪਰ ਕੇਂਦਰ ਸਰਕਾਰ ਆਪਣੇ ਹੁੰਕਾਰਪੁਣੇ ਦਾ ਮੁਜ਼ਾਹਰਾ ਕਰ ਰਹੀ ਹੈ।

Gavie Chahal image source- instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਆਪਣੀ ਪਤਨੀ ਰਵਨੀਤ ਗਰੇਵਾਲ ਨੂੰ ਪਿਆਰੀ ਜਿਹੀ ਪੋਸਟ ਪਾ ਕੇ ਦਿੱਤੀ ਜਨਮਦਿਨ ਦੀ ਵਧਾਈ, ਪ੍ਰਸ਼ੰਸਕ ਤੇ ਕਲਾਕਾਰ ਵੀ ਕਰ ਰਹੇ ਨੇ ਵਿਸ਼

ਜੇ ਗੱਲ ਕਰੀਏ ਗੈਵੀ ਚਾਹਲ ਦੀ ਤਾਂ ਉਹ ਬਾਲੀਵੁੱਡ ਫ਼ਿਲਮਾਂ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਨੇ। ਹਿੰਦੀ ਫ਼ਿਲਮਾਂ ਦੇ ਨਾਲ ਉਹ ਪੰਜਾਬੀ ਫ਼ਿਲਮ ਚ ਕਾਫੀ ਸਰਗਰਮ ਨੇ। ਉਹ ਕਈ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਨੇ।

 

 

View this post on Instagram

 

A post shared by Gavie Chahal (@chahalgavie)

0 Comments
0

You may also like