ਗੈਵੀ ਚਾਹਲ ਨੇ ਆਪਣੇ ਅੰਦਾਜ਼ ਵਿੱਚ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਕੀਤੀ ਬੁਲੰਦ By Rupinder Kaler 20 Jul 2021 | Updated On 20 Jul 2021 13:32 IST in Punjabi Buzz New Update Advertisment ਖੇਤੀ ਬਿੱਲਾਂ ਖਿਲਾਫ ਕਿਸਾਨਾਂ ਦੇ ਨਾਲ ਹਰ ਵਰਗ ਦੇ ਲੋਕ ਆਪਣਾ ਰੋਸ ਜਤਾ ਰਹੇ ਹਨ । Advertismentਪੰਜਾਬੀ ਫ਼ਿਲਮ ਇੰਡਸਟਰੀ ਦੇ ਅਦਾਕਾਰ ਤੇ ਗਾਇਕ ਕਿਸਾਨਾਂ ਦੇ ਨਾਲ ਧਰਨੇ ਤੇ ਲਗਾਤਾਰ ਹਾਜ਼ਰੀ ਲਗਵਾ ਰਹੇ ਹਨ । ਕੁਝ ਗਾਇਕ ਆਪਣੇ ਗੀਤਾਂ ਰਾਹੀਂ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਗੂੰਗੀ ਬੋਲੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਨ । Pic Courtesy: Instagram ਹੋਰ ਪੜ੍ਹੋ : ਅਮਰੀਕਾ ਦੇ ਟਾਈਮਜ਼ ਸਕੁਏਅਰ ’ਤੇ ਮੰਜੇ ਡਾਹ ਕੇ ਖੇਤੀ ਬਿੱਲਾਂ ਦਾ ਕੀਤਾ ਗਿਆ ਵਿਰੋਧ, ਵੀਡੀਓ ਵਾਇਰਲ Advertisment Pic Courtesy: Instagram ਮਸ਼ਹੂਰ ਅਦਾਕਾਰ ਗੈਵੀ ਚਾਹਲ ਨੇ ਵੀ ਇਸੇ ਤਰ੍ਹਾਂ ਦੀ ਕੋਸ਼ਿਸ ਕੀਤੀ ਹੈ । ਗੈਵੀ ਨੇ ਆਪਣੇ ਬੋਲਾਂ ਰਾਹੀਂ ਕਿਸਾਨਾਂ ਵਿੱਚ ਨਵਾਂ ਜੋਸ਼ ਭਰਨ ਦੀ ਕੋਸ਼ਿਸ਼ ਕੀਤੀ ਹੈ । ‘ਕਿਸਾਨੀ ਯੋਧੇ’ ਟਾਈਟਲ ਹੇਠ ਰਿਲੀਜ਼ ਕੀਤੀ ਗਈ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਸਿੰਮਾ ਘੁੰਮਣ ਤੇ ਗੈਵੀ ਚਾਹਲ ਵੱਲੋਂ ਲਿਖੇ ਬੋਲ ਹਰ ਇੱਕ ਦੇ ਦਿਲ ਨੂੰ ਛੂਹ ਜਾਂਦੇ ਹਨ । Pic Courtesy: Instagram ਸ਼ਕਤੀ ਰਾਜਪੂਤ ਵੱਲੋਂ ਤਿਆਰ ਕੀਤੀ ਵੀਡੀਓ ਕਿਸਾਨ ਅੰਦੋਲਨ ਦੇ ਹਰ ਪੱਖ ਨੂੰ ਬਿਆਨ ਕਰਦੀ ਹੈ । ਇਸ਼ਾਂਤ ਮਲਹੋਤਰਾ ਦਾ ਮਿਊਜ਼ਿਕ ਇਸ ਵੀਡੀਓ ਨੂੰ ਹੋਰ ਵੀ ਖ਼ਾਸ ਬਣਾ ਦਿੰਦਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਸਾਨ ਖੇਤੀ ਬਿੱਲਾਂ ਦੇ ਖਿਲਾਫ ਪਿਛਲੇ ਅੱਠ ਮਹੀਨਿਆਂ ਤੋਂ ਦਿੱਲੀ ਵਿੱਚ ਮੋਰਚਾ ਲਾਈ ਬੈਠੇ ਹਨ । ਪਰ ਸਰਕਾਰ ਉਹਨਾਂ ਦੀ ਇੱਕ ਨਹੀਂ ਸੁਣ ਰਹੀ । #gavie-chahal #new-punjabi-song-2021 #kissani-yodhe Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article