ਜ਼ਿੰਦਗੀ ਦੇ ਫਲਸਫੇ ਨੂੰ ਬਿਆਨ ਕਰਦੀ ਗੈਵੀ ਚਾਹਲ ਵੱਲੋਂ ਲਿਖੀ ਇਹ ਕਵਿਤਾ, ਦੇਖੋ ਵੀਡੀਓ

Written by  Lajwinder kaur   |  March 04th 2020 11:26 AM  |  Updated: March 04th 2020 11:26 AM

ਜ਼ਿੰਦਗੀ ਦੇ ਫਲਸਫੇ ਨੂੰ ਬਿਆਨ ਕਰਦੀ ਗੈਵੀ ਚਾਹਲ ਵੱਲੋਂ ਲਿਖੀ ਇਹ ਕਵਿਤਾ, ਦੇਖੋ ਵੀਡੀਓ

ਬਾਲੀਵੁੱਡ ਅਦਾਕਾਰ ਗੈਵੀ ਚਾਹਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਕਵਿਤਾ ਸ਼ੇਅਰ ਕੀਤੀ ਹੈ । ਜਿਸ ‘ਚ ਉਹ ਲੋਕਾਂ ਨੂੰ ਜ਼ਿੰਦਾ ਦਿਲੀ ਦੇ ਨਾਲ ਜ਼ਿੰਦਗੀ ਜਿਉਣ ਦਾ ਸੁਨੇਹਾ ਦਿੰਦਾ ਹੋਏ ਨਜ਼ਰ ਆ ਰਹੇ ਨੇ । ਇਸ ਕਵਿਤਾ ਨੂੰ ਉਨ੍ਹਾਂ ਨੇ ਇੱਕ ਵੀਡੀਓ ਦੇ ਰਾਹੀਂ ਬਿਆਨ ਕੀਤਾ ਹੈ । ਵੀਡੀਓ ਚ ਤਸਵੀਰਾਂ ਦੇ ਨਾਲ ਗੈਵੀ ਨੇ ਵਾਇਸ ਓਵਰ ਕਰਦੇ ਹੋਏ ਜ਼ਿੰਦਗੀ ਦੇ ਫਲਸਫੇ ਨੂੰ ਖ਼ੂਬਸੂਰਤ ਢੰਗ ਦੇ ਨਾਲ ਪੇਸ਼ ਕੀਤਾ ਹੈ । ਦਰਸ਼ਕਾਂ ਵੱਲੋਂ ਇਸ ਪੋਸਟ ਨੂੰ ਖੂਬ ਪਸੰਦ ਕੀਤਾ ਜਾ  ਰਿਹਾ ਹੈ ।

ਹੋਰ ਵੇਖੋ:ਪਿਓ ਧੀ ਦੇ ਖ਼ੂਬਸੂਰਤ ਰਿਸ਼ਤੇ ਨੂੰ ਬਿਆਨ ਕਰਦਾ ਗੀਤ ‘ਸ਼ਮਲਾ’ ਬਲਰਾਜ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ, ਦੇਖੋ ਵੀਡੀਓ

ਗੈਵੀ ਚਾਹਲ ਜੋ ਕਿ ਬਹੁਤ ਜਲਦ ‘ਨਾਨਕ ਨਾਮ ਜਹਾਜ਼’  ਫ਼ਿਲਮ ‘ਚ ਅਹਿਮ ਕਿਰਦਾਰ ‘ਚ ਨਜ਼ਰ ਆਉਣਗੇ । ਤਕਰੀਬਨ 50 ਸਾਲ ਪਹਿਲਾਂ ਬਣੀ ‘ਨਾਨਕ ਨਾਮ ਜਹਾਜ਼’ ਫ਼ਿਲਮ ਜਿਸ ਨੇ 1970 ‘ਚ ਸਰਵੋਤਮ ਪੰਜਾਬੀ ਫ਼ਿਲਮ ਅਤੇ ਸਰਵੋਤਮ ਸੰਗੀਤ ਦੇ ਕੌਮੀ ਪੁਰਸਕਾਰ ਜਿੱਤੇ ਸਨ। ਜਿਸਦੇ ਚੱਲਦੇ ਇੱਕ ਵਾਰ ਫਿਰ ਤੋਂ ਪੰਜਾਬੀ ਫ਼ਿਲਮ ‘ਨਾਨਕ ਨਾਮ ਜਹਾਜ਼’ ਨੂੰ ਮੁੜ ਤੋਂ ਬਣਾਇਆ ਜਾ ਰਿਹਾ ਹੈ । ਦੱਸ ਦਈਏ ਕਿ 'ਨਾਨਕ ਨਾਮ ਜਹਾਜ਼ ਹੈ' ਨਾਂ ਦੀ ਇਹ ਫ਼ਿਲਮ ਦੁਬਾਰਾ ਇਸੇ ਹੀ ਟਾਈਟਲ ਹੇਠ ਬਣਾਈ ਜਾ ਰਹੀ ਹੈ । ਉਨ੍ਹਾਂ ਤੋਂ ਇਲਾਵਾ ਇਸ ਫ਼ਿਲਮ ‘ਚ ਮੁਕੇਸ਼ ਰਿਸ਼ੀ, ਦ੍ਰਿਸ਼ਟੀ ਗਰੇਵਾਲ, ਯਾਮਿਨੀ ਮਲਹੋਤਰਾ, ਵਿੰਦੂ ਦਾਰਾ ਸਿੰਘ, ਅਮਨ ਧਾਲੀਵਾਲ, ਰਤਨ ਔਲਖ ਤੇ ਕਈ ਹੋਰ ਅਦਾਕਾਰ ਨਜ਼ਰ ਆਉਣਗੇ ।  ਇਸ ਫਿਲਮ ਨੂੰ ਮਾਨ ਸਿੰਘ ਦੀਪ ਤੇ ਕਲਿਆਨੀ ਸਿੰਘ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। 'ਨਾਨਕ ਨਾਮ ਜਹਾਜ਼ ਹੈ' ਫਿਲਮ ਨੂੰ ਕਲਿਆਨੀ ਸਿੰਘ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਜਾ ਰਿਹਾ ਹੈ । ਇਸ ਫ਼ਿਲਮ ਦੀ ਕਹਾਣੀ ਪਰਿਵਾਰਿਕ ਤੇ ਸੱਭਿਆਚਾਰਿਕ ਕਦਰਾਂ-ਕੀਮਤਾਂ 'ਤੇ ਅਧਾਰਿਤ ਹੋਵੇਗੀ ।

ਜੇ ਗੱਲ ਕਰੀਏ ਉਨ੍ਹਾਂ ਦੇ ਵਰਕ ਫਰੰਟ ਦੀ ਤਾਂ ਉਹ  ‘ਯਾਰਾਂ ਨਾਲ ਬਹਾਰਾਂ’, ‘ਪਿੰਕੀ ਮੋਗੇ ਵਾਲੀ’, ‘ਮਹਿੰਦੀ ਵਾਲੇ ਹੱਥ’ ਅਤੇ ‘ਯਾਰਾਨਾ’ ਵਰਗੀਆਂ ਸੁਪਰ ਹਿੱਟ ਪੰਜਾਬੀ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਨੇ । ਇਸ ਤੋਂ ਇਲਾਵਾ ਬਾਲੀਵੁੱਡ ਫ਼ਿਲਮ ਜਿਵੇਂ 'ਏਕ ਥਾ ਟਾਈਗਰ' ਵਰਗੀ ਫ਼ਿਲਮਾਂ ਚ ਵੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network