ਗੈਵੀ ਚਾਹਲ ਨੇ ਪੋਸਟ ਪਾ ਕੇ ਲਿਖਿਆ-‘ਚੜਦੀ ਕਲਾ’, ਕੁਝ ਦਿਨ ਪਹਿਲਾਂ ਹੋਈ ਸੀ ਸਰਜਰੀ

written by Lajwinder kaur | September 16, 2020

ਪੰਜਾਬ ਦਾ ਸੋਹਣਾ ਤੇ ਸੁਨੱਖਾ ਗੱਭਰੂ ਗੈਵੀ ਚਾਹਲ ਜੋ ਕਿ ਮਾਇਆ ਨਗਰੀ ‘ਚ ਆਪਣੀ ਅਦਾਕਾਰੀ ਦੇ ਨਾਲ ਪੰਜਾਬੀਆਂ ਦਾ ਨਾਂਅ ਰੌਸ਼ਨ ਕਰ ਰਿਹਾ ਹੈ । gavie chahal

ਹੋਰ ਪੜ੍ਹੋ : ‘ਨਾਨਕ ਨਾਮ ਜਹਾਜ਼’ ਮੁੜ ਤੋਂ ਦੇਵੇਗੀ ਸਿਨੇਮਾ ਘਰਾਂ ‘ਚ ਦਸਤਕ, ਬਹੁਤ ਜਲਦ ਸ਼ੁਰੂ ਹੋਵੇਗਾ ਸ਼ੂਟ, ਗੈਵੀ ਚਾਹਲ ਤੇ ਕਈ ਹੋਰ ਵੱਡੇ ਚਿਹਰੇ ਆਉਣਗੇ ਨਜ਼ਰ

ਉਹ ਸੋਸ਼ਲ ਮੀਡੀਆ ਉੱਤੇ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਤੇ ਨਵੀਂ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਚੜਦੀ ਕਲਾ । ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਅੱਖ ਦੀ ਸਰਜਰੀ ਹੋਈ ਸੀ । ਜਿਸਦੀ ਜਾਣਕਾਰੀ ਉਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਤਸਵੀਰ ਸਾਂਝੀ ਕਰਕੇ ਦਿੱਤੀ ਸੀ । gavie chahal eye sugery

ਪਟਿਆਲਾ ਸ਼ਹਿਰ ਦੇ ਜੰਮਪਲ ਗੈਵੀ ਚਾਹਲ ਲੰਬੇ ਅਰਸੇ ਤੋਂ ਮੁੰਬਈ ਵਿਖੇ ਫ਼ਿਲਮੀ ਦੁਨੀਆ ‘ਚ ਸਰਗਰਮੀ ਨਾਲ ਕੰਮ ਕਰ ਰਹੇ ਹਨ । ਉਨ੍ਹਾਂ ਨੇ ਸਲਮਾਨ ਖ਼ਾਨ, ਕੈਟਰੀਨਾ ਕੈਫ ਤੋਂ ਇਲਾਵਾ ਕਈ ਹੋਰ ਨਾਮੀ ਕਲਾਕਾਰਾਂ ਦੇ ਨਾਲ ਕੰਮ ਕੀਤਾ ਹੈ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਨੇ ।

gavie and katrina kaif

 

0 Comments
0

You may also like