ਗਾਇਕ ਰਵਿੰਦਰ ਗਰੇਵਾਲ ਦੇ ਨਵੇਂ ਗੀਤ ‘ਗੇੜੇ ਮਾਰਦਾ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

Written by  Rupinder Kaler   |  September 06th 2019 04:15 PM  |  Updated: September 06th 2019 04:16 PM

ਗਾਇਕ ਰਵਿੰਦਰ ਗਰੇਵਾਲ ਦੇ ਨਵੇਂ ਗੀਤ ‘ਗੇੜੇ ਮਾਰਦਾ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਗਾਇਕ ਰਵਿੰਦਰ ਗਰੇਵਾਲ ਦੇ ਨਵੇਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ‘ਗੇੜੇ ਮਾਰਦਾ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਇਹ ਗਾਣਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਦਿਖਾਇਆ ਜਾ ਰਿਹਾ ਹੈ । ਯੂ-ਟਿਊਬ ’ਤੇ ਵੀ ਇਸ ਦੇ ਚੰਗੇ ਵੀਵਰਜ਼ ਹਨ । ਰਵਿੰਦਰ ਗਰੇਵਾਲ ਦੇ ਇਸ ਦੋਗਾਣਾ ਗਾਣੇ ਵਿੱਚ ਉਹਨਾਂ ਦਾ ਸਾਥ ਪ੍ਰੀਤ ਥਿੰਦ ਨੇ ਦਿੱਤਾ ਹੈ ।

ਇਸ ਗੀਤ ਦੇ ਬੋਲ ਪਵਨ ਮਾਨ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਡੀ.ਜੇ. ਡਸਟਰ ਨੇ ਤਿਆ ਕੀਤਾ ਹੈ । ਇਸ ਗਾਣੇ ਵਿੱਚ ਕੁੜੀ ਮੁੰਡੇ ਦੀ ਨੋਕ ਝੋਕ ਦੇ ਨਾਲ ਨਾਲ ਦੋਹਾਂ ਪਿਆਰ ਨੂੰ ਵੀ ਦਰਸਾਇਆ ਗਿਆ ਹੈ ।

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਰਵਿੰਦਰ ਗਰੇਵਾਲ ਤੇ ਪ੍ਰੀਤ ਥਿੰਦ ਦਾ ਗਾਣਾ ਪੀ.ਏ. ਆਇਆ ਸੀ ਇਸ ਗਾਣੇ ਨੂੰ ਵੀ ਰਵਿੰਦਰ ਗਰੇਵਾਲ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network