ਗੀਤਾ ਬਸਰਾ ਤੇ ਹਰਭਜਨ ਸਿੰਘ ਦਾ ਪੁੱਤਰ ਹੋਇਆ ਛੇ ਮਹੀਨੇ ਦਾ, ਕੇਕ ਕੱਟ ਕੇ ਮਨਾਇਆ ਜਸ਼ਨ, ਦੇਖੋ ਵੀਡੀਓ

written by Lajwinder kaur | January 11, 2022

ਬਾਲੀਵੁੱਡ ਅਦਾਕਾਰਾ ਗੀਤਾ ਬਸਰਾ Geeta Basra ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਸੋਸ਼ਲ ਮੀਡੀਆ ਦੇ ਰਾਹੀਂ ਜੁੜੀ ਰਹਿੰਦੀ ਹੈ। ਪਿਛਲੇ ਸਾਲ ਜੁਲਾਈ ਮਹੀਨੇ ਚ ਪੁੱਤਰ ਨੂੰ ਜਨਮ ਦਿੱਤਾ ਸੀ।

ਹੋਰ ਪੜ੍ਹੋ : ਪਿਆਰ ਦੇ ਰੰਗਾਂ ਨਾਲ ਭਰਿਆ ਸਤਿੰਦਰ ਸਰਤਾਜ ਦਾ ਨਵਾਂ ਗੀਤ ‘Kamaal Ho Gea’ ਛਾਇਆ ਟਰੈਂਡਿੰਗ ‘ਚ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

geeta basra and harbhajan singh visits golden temple with newborn baby boy and daughter

ਗੀਤਾ ਬਸਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਬਹੁਤ ਹੀ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ। ਜੀ ਹਾਂ ਉਨ੍ਹਾਂ ਨੇ ਆਪਣੇ ਪੁੱਤਰ ਜੋਵਨ ਵੀਰ ਸਿੰਘ ਪਲਾਹਾ ( Jovan Veer Singh Plaha) ਦੇ ਛੇ ਮਹੀਨੇ ਪੂਰਾ ਕਰਨ ਦੇ ਜਸ਼ਨ ਚ ਕੇਕ ਕੱਟਿਆ ਹੈ। ਉਨ੍ਹਾਂ ਨੇ ਕੇਕ ਦਾ ਇੱਕ ਵੀਡੀਓ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ਹੈਪੀ 6 months ਮੇਰੇ ਰਾਜਕੁਮਾਰ Jovan Veer Singh’ ਅਤੇ ਉਨ੍ਹਾਂ ਨੇ ਨਾਲ ਹਾਰਟ ਵਾਲੇ ਇਮੋਜ਼ੀ ਵੀ ਪੋਸਟ ਕੀਤੇ ਨੇ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਵਧਾਈਆਂ ਦੇ ਰਹੇ ਨੇ।

ਹੋਰ ਪੜ੍ਹੋ : ਗੁਰਬਾਜ਼ ਨੇ ਨਚਾਇਆ ਆਪਣੀ ਦਾਦੀ ਨੂੰ, ਗਿੱਪੀ ਗਰੇਵਾਲ ਦੇ ਗੀਤ ‘ਸਿਰਾ ਹੋਇਆ ਪਿਆ’ ‘ਤੇ ਥਿਰਕਦੇ ਨਜ਼ਰ ਆਏ ਦਾਦੀ ਤੇ ਪੋਤਾ, ਦੇਖੋ ਵੀਡੀਓ

geeta basra with family

ਗੀਤਾ ਬਸਰਾ ਤੇ ਹਰਭਜਨ ਸਿੰਘ ਦੀ ਲਵ ਸਟੋਰੀ ਕਿਸੇ ਹਿੰਦੀ ਫ਼ਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ। ਭੱਜੀ ਨੇ ਗੀਤਾ ਨੂੰ ਸਭ ਤੋਂ ਪਹਿਲਾ ਇੱਕ ਪੋਸਟਰ ‘ਤੇ ਦੇਖਿਆ ਸੀ । ਇਸ ਜੋੜੀ ਦੀ ਪ੍ਰੇਮ ਕਹਾਣੀ 2007 ਵਿੱਚ ਸ਼ੁਰੂ ਹੋਈ ਸੀ, ਲੰਬੇ ਸਮੇਂ ਤੱਕ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਇਸ ਜੋੜੀ ਨੇ ਸਾਲ 2015 ‘ਚ ਗੁਰੂ ਘਰ ‘ਚ ਲਾਵਾਂ ਲੈ ਕੇ ਵਿਆਹ ਕਰਵਾ ਲਿਆ ਸੀ। ਦੋਵੇਂ ਹੁਣ ਦੋ ਬੱਚਿਆਂ ਦਾ ਮਾਪੇ ਨੇ, ਧੀ ਹਿਨਾਇਆ ਹੀਰ ਤੇ ਪੁੱਤਰ ਜੋਵਨ ਵੀਰ ਸਿੰਘ । ਦੱਸ ਦਈਏ ਭਾਰਤੀ ਕ੍ਰਿਕਟ ਟੀਮ ਦੇ ਸਪਿਨਰ ਹਰਭਜਨ ਸਿੰਘ ਨੇ ਪਿਛਲੇ ਸਾਲ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ।

 

 

View this post on Instagram

 

A post shared by Geeta Basra (@geetabasra)

You may also like