‘Happy Daughters’ Day’ ਮੌਕੇ ‘ਤੇ ਗੀਤਾ ਬਸਰਾ ਅਤੇ ਸੋਹਾ ਅਲੀ ਖ਼ਾਨ ਨੇ ਆਪੋ ਆਪਣੀ ਧੀਆਂ ਦੀਆਂ ਕਿਊਟ ਤਸਵੀਰਾਂ ਕੀਤੀਆਂ ਸ਼ੇਅਰ

Written by  Lajwinder kaur   |  September 26th 2021 06:44 PM  |  Updated: September 26th 2021 07:02 PM

‘Happy Daughters’ Day’ ਮੌਕੇ ‘ਤੇ ਗੀਤਾ ਬਸਰਾ ਅਤੇ ਸੋਹਾ ਅਲੀ ਖ਼ਾਨ ਨੇ ਆਪੋ ਆਪਣੀ ਧੀਆਂ ਦੀਆਂ ਕਿਊਟ ਤਸਵੀਰਾਂ ਕੀਤੀਆਂ ਸ਼ੇਅਰ

ਅੱਜ ਪੂਰੀ ਦੁਨੀਆ 'ਚ Happy Daughters’ Day ਮਨਾਇਆ ਜਾ ਰਿਹਾ ਹੈ। ਸਭ ਆਪੋ ਆਪਣੇ ਅੰਦਾਜ਼ ਦੇ ਨਾਲ ਆਪਣੀ ਧੀਆਂ ਦੇ ਇਸ ਖ਼ਾਸ ਦਿਨ ਨੂੰ ਯਾਦਗਾਰੀ ਬਣਾ ਰਹੇ ਨੇ।  ਕਲਾਕਾਰ ਵੀ ਆਪਣੀ ਬੇਟੀਆਂ ਦੀਆਂ ਤਸਵੀਰਾਂ ਸ਼ੇਅਰ ਕਰਕੇ ਵਧਾਈਆਂ ਦੇ ਰਹੇ ਹਨ।

ਹੋਰ ਪੜ੍ਹੋ : ਜੈਨੇਲੀਆ ਡਿਸੂਜ਼ਾ ਤੇ ਰਿਤੇਸ਼ ਦੇਸ਼ਮੁਖ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਭਤੀਜੀ ਨੂੰ ਦਿੱਤੀ ਜਨਮਦਿਨ ਦੀ ਵਧਾਈ

geeta basra with daughter and wished happy daughter's day-min

ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਧੀਆਂ ਆਪਣੇ ਮਾਪਿਆਂ ਦਾ ਮਾਣ ਤੇ ਸਭ ਤੋਂ ਜ਼ਿਆਦਾ ਲਾਡਲੀਆਂ ਹੁੰਦੀਆਂ ਨੇ। ਕਲਾਕਾਰ ਹੋਵੇ ਜਾਂ ਫਿਰ ਆਮ ਇਨਸਾਨ ਹਰ ਕੋਈ ਆਪਣੀ ਧੀ ਨੂੰ ਰਾਣੀਆਂ ਵਾਂਗ ਪਾਲਦਾ ਹੈ ਤੇ ਉਸ ਦੀ ਹਰ ਇੱਕ ਖੁਹਾਇਸ਼ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਧੀਆਂ ਆਪਣੇ ਮਾਪਿਆਂ ਦੀ ਚੰਗੀ ਦੋਸਤ ਵੀ ਹੁੰਦੀਆਂ ਨੇ। ਅਦਾਕਾਰਾ ਗੀਤਾ ਬਸਰਾ ਨੇ ਵੀ ਆਪਣੀ ਧੀ ਹਿਨਾਇਆ ਹੀਰ ਦੀ ਪਿਆਰੀ ਜਿਹੀ ਤਸਵੀਰ ਪੋਸਟ ਕੀਤੀ ਹੈ ਤੇ ਲਿਖਿਆ ਹੈ- ‘ਧੀਆਂ ਦਿਵਸ ਮੁਬਾਰਕ - ਇੱਥੇ ਕੁਝ ਵੀ ਨਹੀਂ ਹੈ ਜੋ ਤੁਸੀਂ ਨਹੀਂ ਕਰ ਸਕਦੇ ਅਤੇ ਅਜਿਹਾ ਕੁਝ ਵੀ ਨਹੀਂ ਜੋ ਤੁਸੀਂ ਪ੍ਰਾਪਤ ਨਹੀਂ ਕਰ ਸਕਦੇ .. ਤੁਹਾਨੂੰ ਪਿਆਰ ਕਰਦੀ ਹਾਂ..’ ।

ਹੋਰ ਪੜ੍ਹੋ : ਮਾਨਸੀ ਸ਼ਰਮਾ ਨੇ ਸ਼ੇਅਰ ਕੀਤੀਆਂ ਆਪਣੇ ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਨੇ ਇਹ ਤਸਵੀਰਾਂ

ਉੱਥੇ ਹੀ ਐਕਟਰੈੱਸ ਸੋਹਾ ਅਲੀ ਖ਼ਾਨ ਨੇ ਬਹੁਤ ਹੀ ਪਿਆਰੀ ਜਿਹੀ ਕੈਪਸ਼ਨ ਦੇ ਨਾਲ ਬਹੁਤ ਹੀ ਖ਼ੂਬਸੂਰਤ ਤਸਵੀਰ ਪੋਸਟ ਕੀਤੀ ਹੈ। ਜਿਸ ‘ਚ ਉਹ ਆਪਣੀ ਧੀ ਇਨਾਆ ਅਤੇ ਮਾਂ ਸ਼ਰਮਿਲਾ ਟੈਗੋਰ ਦੇ ਨਾਲ ਨਜ਼ਰ ਆ ਰਹੀ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network