ਗੀਤਾ ਬਸਰਾ ਨੇ ਸ਼ੇਅਰ ਕੀਤਾ ਆਪਣੀ ਸੰਗੀਤ ਸੈਰੇਮਨੀ ਦਾ ਅਣਦੇਖਿਆ ਵੀਡੀਓ, ਪਹਿਲੀ ਵਾਰ ਹਰਭਜਨ ਦੇ ਨਾਲ ਕੀਤਾ ਸੀ ਡਾਂਸ
ਬਾਲੀਵੁੱਡ ਐਕਟਰੈੱਸ ਤੇ ਕ੍ਰਿਕੇਟਰ ਹਰਭਜਨ ਸਿੰਘ ਦੀ ਵਾਈਫ ਗੀਤਾ ਬਸਰਾ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਵੈਡਿੰਗ ਸੀਜ਼ਨ ਚੱਲ ਰਿਹਾ ਹੈ ਜਿਸਦੇ ਚੱਲਦੇ ਗੀਤਾ ਬਸਰਾ ਵੀ ਆਪਣੇ ਵਿਆਹ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਅਣਦੇਖੀਆਂ ਤਸਵੀਰਾਂ ਤੇ ਵੀਡੀਓਜ਼ ਦਰਸ਼ਕਾਂ ਦੇ ਨਾਲ ਸ਼ੇਅਰ ਕਰ ਰਹੇ ਨੇ ।
ਹੋਰ ਪੜ੍ਹੋ : ਅਵਕਾਸ਼ ਮਾਨ ਆਪਣੇ ਨਵੇਂ ਗੀਤ ‘ਐਨਾ ਸੋਹਣਾ-ਦੀ ਕਲੀ’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ
ਉਨ੍ਹਾਂ ਨੇ ਆਪਣੀ ਸੰਗੀਤ ਸੈਰੇਮਨੀ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ । ਜਿਸ ‘ਚ ਉਹ ਹਰਭਜਨ ਦੇ ਨਾਲ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਨੇ । ਵੀਡੀਓ ‘ਚ ਹਿੰਦੀ ਗੀਤ ‘ਸਾਜਨ ਸਾਜਨ ਤੇਰੀ ਦੁਲਹਣ’ ‘ਤੇ ਇਕੱਠੇ ਨੱਚਦੇ ਹੋਏ ਦਿਖਾਈ ਦੇ ਰਹੇ ਨੇ । ਦਰਸ਼ਕਾਂ ਨੂੰ ਦੋਵਾਂ ਦੀ ਇਹ ਪਿਆਰੀ ਜਿਹੀ ਵੀਡੀਓ ਖੂਬ ਪਸੰਦ ਆ ਰਹੀ ਹੈ ।
ਇਸ ਤੋਂ ਇਲਾਵਾ ਉਨ੍ਹਾਂ ਨੇ ਹਲਦੀ, ਮਹਿੰਦੀ, ਚੂੜਾ ਰਸਮਾਂ ਦੀਆਂ ਤਸਵੀਰਾਂ ਵੀ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀਆਂ ਨੇ ।
ਹਰਭਜਨ ਸਿੰਘ ਤੇ ਗੀਤਾ ਬਸਰਾ ਦੀ ਲਵ ਸਟੋਰੀ ਕਾਫੀ ਦਿਲਚਸਪ ਰਹੀ ਹੈ । ਭੱਜੀ ਨੇ ਗੀਤਾ ਨੂੰ ਸਭ ਤੋਂ ਪਹਿਲਾਂ ਇੱਕ ਪੋਸਟਰ ਵਿੱਚ ਦੇਖਿਆ ਸੀ । ਇਸ ਜੋੜੀ ਦੀ ਪ੍ਰੇਮ ਕਹਾਣੀ 2007 ਵਿੱਚ ਸ਼ੁਰੂ ਹੋਈ ਸੀ ।
ਪਰ ਦੋਹਾਂ ਨੇ ਆਪਣੀ ਲਵ ਸਟੋਰੀ ਨੂੰ ਸਭ ਤੋਂ ਛੁਪਾ ਕੇ ਰੱਖਿਆ ਸੀ । ਦੋਹਾਂ ਦਾ ਅਫੇਅਰ 8 ਸਾਲ ਚੱਲਿਆ ਜਿਸ ਤੋਂ ਬਾਅਦ ਉਹਨਾਂ ਨੇ 2015 ਵਿੱਚ ਵਿਆਹ ਕਰ ਲਿਆ ਸੀ । ਹੁਣ ਦੋਵੇਂ ਹੈਪਲੀ ਇੱਕ ਬੇਟੀ ਦੇ ਮਾਪੇ ਨੇ ।
View this post on Instagram