ਜ਼ਰਾ ਪਹਿਚਾਣੋ ਤਾਂ ਇਸ ਤਸਵੀਰ 'ਚ ਛੁਪਿਆ ਹੈ ਪੰਜਾਬੀ ਇੰਡਸਟਰੀ ਦਾ ਵੱਡਾ ਨਾਮ

written by Aaseen Khan | July 16, 2019

ਜੀ ਹਾਂ ਜੇਕਰ ਤੁਸੀਂ ਨਹੀਂ ਪਹਿਚਾਣ ਸਕੇ ਤਾਂ ਦੱਸ ਦਈਏ ਇਹ ਤਸਵੀਰ ਨਾਮੀ ਗਾਇਕ ਗੀਤਾ ਜ਼ੈਲਦਾਰ ਹੋਰਾਂ ਦੀ ਹੈ ਜਿਹੜੀ ਕਿ ਉਹਨਾਂ ਨੇ ਸ਼ੋਸ਼ਲ ਮੀਡੀਆ 'ਤੇ ਫੈਨਸ ਨਾਲ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਖੱਬੇ ਹੱਥ ਦੂਜੇ ਨੰਬਰ 'ਤੇ ਗੀਤਾ ਜ਼ੈਲਦਾਰ ਬੈਠੇ ਹਨ ਜਿਹੜੇ ਕਿ ਮੁਸ਼ਕਿਲ ਨਾਲ ਪਹਿਚਾਣ 'ਚ ਆ ਰਹੇ ਹਨ। ਗੀਤਾ ਜ਼ੈਲਦਾਰ ਹੋਰਾਂ ਨੂੰ ਖ਼ੁਦ ਵੀ ਯਾਦ ਨਹੀਂ ਕਿ ਇਹ ਤਸਵੀਰ ਕਦੋਂ ਦੀ ਹੈ। ਜੀ ਹਾਂ ਉਹਨਾਂ ਦਾ ਕਹਿਣਾ ਹੈ 'ਮੈਨੂੰ ਯਾਦ ਨਹੀਂ ਇਹ ਕਿਹੜੇ ਸਾਲ ਦੀ ਤਸਵੀਰ ਹੈ ਪਰ ਮੈਂ ਸੋਚ ਰਿਹਾ ਹੈ ਕਿ ਇਹ ਸ਼ਾਇਦ 2005-6 ਦੀ ਤਸਵੀਰ ਹੈ।

 
View this post on Instagram
 

Menù yaad nahi eh kehre saal di photo aa but I’m thinking it’s 2005-6

A post shared by Geeta Zaildar (@geetazaildarofficial) on

ਗੀਤਾ ਜ਼ੈਲਦਾਰ 302, ਪਲੌਟ, ਸੀਟੀ ਮਾਰ ਕੇ, ਚਿੱਟੇ ਸੂਟ 'ਤੇ, ਠੁੱਮਕਾ, ਛੱਤਰੀ, ਪਹੁੰਚੇ ਚੱਕ ਚੱਕੇ ਕੇ ਆਦਿ ਵਰਗੇ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ। ਦਰਸ਼ਕਾਂ ਵੱਲੋਂ ਹਮੇਸ਼ਾਂ ਹੀ ਉਨ੍ਹਾਂ ਦੇ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ।ਉਹਨਾਂ ਦੀ ਇਹ ਤਸਵੀਰ ਵੀ ਹੁਣ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ। ਹੋਰ ਵੇਖੋ : ਨਿੰਜਾ ਨੇ ਸਾਂਝੀ ਕੀਤੀ 2009 ਦੀ ਯਾਦ, ਪਹਿਚਾਨਣਾ ਵੀ ਹੋਵੇਗਾ ਮੁਸ਼ਕਿਲ

0 Comments
0

You may also like