Advertisment

ਗੀਤਾ ਜ਼ੈਲਦਾਰ ਦੇ ਗੀਤ 'ਚੋਟੀ ਦੇ ਵੈਲੀ' ਦਾ ਪੀਟੀਸੀ ਪੰਜਾਬੀ 'ਤੇ ਵਰਲਡ ਪ੍ਰੀਮੀਅਰ

author-image
By Shaminder
New Update
ਗੀਤਾ ਜ਼ੈਲਦਾਰ ਦੇ ਗੀਤ 'ਚੋਟੀ ਦੇ ਵੈਲੀ' ਦਾ ਪੀਟੀਸੀ ਪੰਜਾਬੀ 'ਤੇ ਵਰਲਡ ਪ੍ਰੀਮੀਅਰ
Advertisment
ਗਾਇਕ ਗੀਤਾ ਜ਼ੈਲਦਾਰ ਦਾ ਨਵਾਂ ਗੀਤ 'ਚੋਟੀ ਦੇ ਵੈਲੀ' ਦਾ ਪ੍ਰੀਮੀਅਰ ਪੀਟੀਸੀ ਪੰਜਾਬੀ 'ਤੇ ਇੱਕੀ ਫਰਵਰੀ ਨੂੰ ਹੋ ਰਿਹਾ ਹੈ । ਇਸ ਤੋਂ ਇਲਾਵਾ ਗੀਤਾ ਜ਼ੈਲਦਾਰ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ । ਜਿਸ 'ਚ ਉਹ ਇਸ ਗੀਤ ਦੇ ਵਰਲਡ ਪ੍ਰੀਮੀਅਰ ਬਾਰੇ ਜਾਣਕਾਰੀ ਦੇ ਰਹੇ ਨੇ  । ਗੀਤਾ ਜ਼ੈਲਦਾਰ ਦੇ ਇਸ ਗੀਤ ਦੇ ਬੋਲ ਰਾਵ ਹੰਜਰਾ ਨੇ ਲਿਖੇ ਨੇ,ਜਦਕਿ ਮਿਊਜ਼ਿਕ ਦਿੱਤਾ ਹੈ ਬੀਟ ਇੰਸਪੈਕਟਰ ਨੇ । ਹੋਰ ਵੇਖੋ:ਕਬੱਡੀ ਖੇਡਦੇ-ਖੇਡਦੇ ਇਸ ਗਾਇਕ ਨੇ ਗਾਇਕੀ ‘ਚ ਬਣਾਏ ਸਨ ਕਈ ਰਿਕਾਰਡ, ਹਿੱਟ ਗਾਣਿਆਂ ਦੀ ਲੰਮੀ ਲਿਸਟ ਹੈ ਗਾਇਕ ਦੇ ਨਾਂ
Advertisment
https://www.instagram.com/p/BuDMeFVlwkS/ ਗੀਤ ਨੂੰ ਸੰਗੀਤਬੱਧ ਕੀਤਾ ਹੈ ਸੁੱਖ ਸੰਧੂ ਨੇ । ਗੀਤ ਨੂੰ ਪ੍ਰੋਡਿਊਸ ਕੀਤਾ ਹੈ ਹਰਪ੍ਰੀਤ ਸਿੰਘ ਹੰਜਰਾ ਨੇ । ਗੀਤਾ ਜ਼ੈਲਦਾਰ ਨੇ ਇਸ ਗੀਤ ਨੂੰ ਵੇਖਣ ਦੀ ਅਪੀਲ ਆਪਣੇ ਫੈਨਸ ਨੂੰ ਕੀਤੀ ਹੈ । ਇਸ ਤੋਂ ਪਹਿਲਾਂ ਵੀ ਗੀਤਾ ਜ਼ੈਲਦਾਰ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ਹੋਰ ਵੇਖੋ:ਪੁਲਵਾਮਾ ਹਮਲੇ ਤੋਂ ਬਾਅਦ ਵੇਖੋ ਕਿਸ ਤਰ੍ਹਾਂ ਗਾਇਕਾਂ ਨੇ ਲਲਕਾਰੇ ਪਾਕਿਸਤਾਨੀ,ਵੇਖੋ ਵੀਡੀਓ ਉਨ੍ਹਾਂ ਦੇ ਗੀਤ ਸੰਗ ਮਾਰ ਗਈ ਅਤੇ ਅੰਡਰ ਐਸਟੀਮੈਟ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਹੁਣ ਮੁੜ ਤੋਂ ਉਹ ਆਪਣੇ ਨਵੇਂ ਗੀਤ 'ਚੋਟੀ ਦੇ ਵੈਲੀ' ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰੀ ਲਗਵਾ ਰਹੇ ਨੇ । ਗੀਤਾ ਜ਼ੈਲਦਾਰ ਨੂੰ ਉਮੀਦ ਹੈ ਕਿ ਹਰ ਵਾਰ ਦੀ ਤਰ੍ਹਾਂ ਉਨ੍ਹਾਂ ਦੇ ਇਸ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਪਿਆਰ ਮਿਲੇਗਾ । ਪਰ ਹੁਣ ਇਹ ਗੀਤ ਸਰੋਤਿਆਂ ਨੂੰ ਕਿੰਨਾ ਕੁ ਭਾਉਂਦਾ ਹੈ ਇਹ ਵੇਖਣ ਵਾਲੀ ਗੱਲ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment