ਦੇਖੋ ਵੀਡੀਓ : ਗੀਤਾ ਜ਼ੈਲਦਾਰ ਤੇ ਗੁਰਲੇਜ਼ ਅਖਤਰ ਆਪਣੇ ਨਵੇਂ ਗੀਤ ‘100 Meter’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ

written by Lajwinder kaur | November 19, 2020

ਪੰਜਾਬੀ ਗਾਇਕ ਗੀਤਾ ਜ਼ੈਲਦਾਰ ਜੋ ਕਿ ਕਈ ਮਹੀਨਿਆਂ ਤੋਂ ਬਾਅਦ ਆਪਣਾ ਨਵਾਂ ਗੀਤ ਲੈ ਕੇ ਆਏ ਨੇ । ਜੀ ਹਾਂ ਉਹ ‘100 ਮੀਟਰ’ (100 Meter) ਟਾਈਟਲ ਹੇਠ ਚੱਕਵੀਂ ਬੀਟ ਵਾਲਾ ਸੌਂਗ ਲੈ ਕੇ ਆ ਰਹੇ ਨੇ । ਇਸ ਗੀਤ ਨੂੰ ਗੀਤਾ ਜ਼ੈਲਦਾਰ ਤੇ ਗੁਰਲੇਜ਼ ਅਖਤਰ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਗਾਇਆ ਹੈ । 100 meter song sung by gurlej akhtar ਹੋਰ ਪੜ੍ਹੋ : ਰੋਹਨਪ੍ਰੀਤ ਆਪਣੀ ਪਤਨੀ ਨੇਹਾ ਕੱਕੜ ਤੇ ਕੁਝ ਇਸ ਤਰ੍ਹਾਂ ਪਿਆਰ ਲੁਟਾਉਂਦੇ ਆਏ ਨਜ਼ਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਨਵੀਂ ਵਿਆਹੀ ਜੋੜੀ ਦਾ ਇਹ ਕਿਊਟ ਅੰਦਾਜ਼
ਜੇ ਗੱਲ ਕਰੀਏ ਗਾਣੇ ਦੇ ਬੋਲਾਂ ਦੀ ਤਾਂ ਖੁਦ ਗੀਤਾ ਜ਼ੈਲਦਾਰ ਨੇ ਲਿਖੇ ਨੇ ਤੇ ਮਿਊਜ਼ਿਕ ਬੀਟ ਮਨਿਸਟਰ ਨੇ ਦਿੱਤਾ ਹੈ । ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗਾਣੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ । geeta zaildar ਜੇ ਗੱਲ ਕਰੀਏ ਗੀਤਾ ਜ਼ੈਲਦਾਰ ਦੇ ਵਰਕ ਫਰੰਟ ਦੀ ਤਾਂ ਉਹ ‘ਕਿੱਲਰ ਰਕਾਨ’, ‘ਰੌਂਗ ਡਿਸੀਜ਼ਨ’, ‘ਝੂਠੇ ਤੇਰੇ ਲਾਰਿਆਂ’, ‘ਚਿੱਟੇ ਸੂਟ ‘ਤੇ ਦਾਗ ਪੈ ਗਏ’, ‘ਕੁੜੀ ਦੇ ਨਾਗਾਂ ਵਰਗੇ ਨੈਣ’, ‘ਹਾਰਟਬੀਟ’, ਵਰਗੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । feature image of geeta zaildar and gurlej akhtar song released

0 Comments
0

You may also like