‘ਖ਼ਾਨਦਾਨੀ ਮੁੰਡਾ’ ਗੀਤ ਵਿੱਚ ਕਮਲ ਖੰਗੂਰਾ ਤੇ ਗੀਤਾ ਜ਼ੈਲਦਾਰ ਦੀ ਜੋੜੀ ਨੂੰ ਪ੍ਰਸ਼ੰਸਕਾਂ ਵੱਲੋਂ ਕੀਤਾ ਜਾ ਰਿਹਾ ਹੈ ਖੂਬ ਪਸੰਦ

Written by  Rupinder Kaler   |  September 18th 2019 11:27 AM  |  Updated: September 18th 2019 11:27 AM

‘ਖ਼ਾਨਦਾਨੀ ਮੁੰਡਾ’ ਗੀਤ ਵਿੱਚ ਕਮਲ ਖੰਗੂਰਾ ਤੇ ਗੀਤਾ ਜ਼ੈਲਦਾਰ ਦੀ ਜੋੜੀ ਨੂੰ ਪ੍ਰਸ਼ੰਸਕਾਂ ਵੱਲੋਂ ਕੀਤਾ ਜਾ ਰਿਹਾ ਹੈ ਖੂਬ ਪਸੰਦ

ਗਾਇਕ ਗੀਤਾ ਜ਼ੈਲਦਾਰ ਦਾ ਨਵਾਂ ਗੀਤ ‘ਖ਼ਾਨਦਾਨੀ ਮੁੰਡਾ’ ਰਿਲੀਜ਼ ਹੋ ਗਿਆ ਹੈ ।ਇਸ ਗੀਤ ਨੂੰ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ । ਇਸ ਗੀਤ ਵਿੱਚ ਗੀਤਾ ਜ਼ੈਲਦਾਰ ਦਾ ਸਾਥ ਗੁਰਲੇਜ਼ ਅਖ਼ਤਰ ਨੇ ਦਿਤਾ ਹੈ । ਗੀਤ ਨੂੰ ਮਿਊਜ਼ਿਕ ਜੱਸੀ ਐਕਸ ਨੇ ਦਿੱਤਾ ਹੈ । ਗਾਣੇ ਦੇ ਬੋਲ ਗੀਤਾ ਜ਼ੈਲਦਾਰ ਨੇ ਹੀ ਲਿਖੇ ਹਨ ਜਦੋਂ ਕਿ ਗਾਣੇ ਦੀ ਵੀਡੀਓ ਨਵਰਾਜ ਰਾਜਾ ਨੇ ਬਣਾਈ ਹੈ ।

https://www.instagram.com/p/B2gcgg8pEcW/

ਇਸ ਗੀਤ ਵਿੱਚ ਇੱਕ ਜੋੜੀ ਦੀ ਨੋਕ ਝੋਕ ਦਿਖਾਈ ਗਈ ਹੈ । ਇਸ ਗਾਣੇ ਵਿੱਚ ਕਮਲ ਖੰਗੂਰਾ ਨੂੰ ਫੀਚਰ ਕੀਤਾ ਗਿਆ ਹੈ । ਮਾਡਲ ਤੇ ਅਦਾਕਾਰਾ ਕਮਲ ਖੰਗੂਰਾ ਕਾਫੀ ਅਰਸੇ ਤੋਂ ਬਾਅਦ ਕਿਸੇ ਗਾਣੇ ਵਿੱਚ ਨਜ਼ਰ ਆਈ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਕਮਲ ਖੰਗੂਰਾ ਲੰਮਾ ਸਮਾਂ ਐਨਟਰਟੇਨਮੈਂਟ ਦੀ ਦੁਨੀਆ ਤੋਂ ਦੂਰ ਰਹੀ ਹੈ ।

https://www.instagram.com/p/B2eEM_JJGXm/

ਕਮਲ ਖੰਗੂਰਾ ਇੱਕ ਵਾਰ ਪੰਜਾਬੀ ਇੰਡਸਟਰੀ ਵਿੱਚ ਸਰਗਰਮ ਹੋ ਗਈ ਹੈ । ਇਸ ਗਾਣੇ ਤੋਂ ਪਹਿਲਾਂ ਉਹਨਾਂ ਨੇ ਇੱਕ ਫ਼ਿਲਮ ਤੇ ਕੁਝ ਗਾਣੇ ਕੀਤੇ ਹਨ । ਕਮਲ ਦੀ ਨਿੱਜ਼ੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸਾਲ 2014 ਵਿੱਚ ਵਿੱਕੀ ਸ਼ੇਰਗਿੱਲ ਨਾਲ ਵਿਆਹ ਕਰਵਾਇਆ ਸੀ ।ਕਮਲ ਜਦੋਂ 12 ਸਾਲਾ ਦੀ ਸੀ ਤਾਂ ਉਹਨਾਂ ਨੇ ਪੰਜਾਬੀ ਇੰਡਸਟਰੀ ਵਿੱਚ ਪੈਰ ਰੱਖ ਲਏ ਸਨ ।

ਉਹਨਾਂ ਨੇ ਸਕੂਲ ਵਿੱਚ ਪੜਦੇ ਹੋਏ ਹੀ ਇੱਕ ਵੀਡਿਓ ਕੀਤਾ ਸੀ । ਇਸ ਤੋਂ ਬਾਅਦ ਉਹਨਾਂ ਨੇ ਕਦੇ ਵੀ ਪਿੱਛੇ ਮੁੜਕੇ ਨਹੀਂ ਦੇਖਿਆ । ਹੁਣ ਤੱਕ ਉਹ 200 ਤੋਂ ਵੱਧ ਗਾਣਿਆਂ ਵਿੱਚ ਮਾਡਲ ਦੇ ਤੌਰ ਤੇ ਕੰਮ ਕਰ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network