ਗੀਤਾ ਜੈਲਦਾਰ ਨੇ ਅਲੋਚਕਾਂ ਦੇ ਕਮੈਂਟ ਦਾ ਦਿੱਤਾ ਜਵਾਬ, ਵੀਡੀਓ ਦੇਖੋ 

Written by  Rupinder Kaler   |  November 01st 2018 08:20 AM  |  Updated: November 01st 2018 11:19 AM

ਗੀਤਾ ਜੈਲਦਾਰ ਨੇ ਅਲੋਚਕਾਂ ਦੇ ਕਮੈਂਟ ਦਾ ਦਿੱਤਾ ਜਵਾਬ, ਵੀਡੀਓ ਦੇਖੋ 

ਗੀਤਾ ਜੈਲਦਾਰ ਦਾ ਨਵਾਂ ਸਿੰਗਲ ਟ੍ਰੈਕ ਸ਼ੋਸਲ ਮੀਡੀਆ 'ਤੇ ਲੀਕ ਹੋ ਗਿਆ ਹੈ ਜਿਸ ਨੂੰ ਲੈ ਕੇ ਸ਼ੋਸਲ ਮੀਡੀਆ ਤੇ ਕਈ ਤਰ੍ਹਾਂ ਦੀ ਚਰਚਾ ਸ਼ੁਰੂ ਹੋ ਗਈ ਹੈ । ਚਾਰ ਪੈਗ ਗਾਣੇ ਦੇ ਲੀਕ ਹੋਣ ਦੀ ਜਾਣਕਾਰੀ ਖੁਦ ਗੀਤਾ ਜੈਲਦਾਰ ਨੇ ਦਿੱਤੀ ਸੀ ਪਰ ਉਹਨਾਂ ਦੀ ਇਸ ਜਾਣਕਾਰੀ ਨੂੰ ਲੈ ਕੇ ਕਈ ਲੋਕ ਜੈਲਦਾਰ 'ਤੇ ਗਲਤ ਕਮੈਂਟ ਕਰ ਰਹੇ ਹਨ । ਲੋਕਾਂ ਦਾ ਕਹਿਣਾ ਹੈ ਕਿ ਜੈਲਦਾਰ ਨੇ ਇਸ ਗਾਣੇ ਨੂੰ ਖੁਦ ਲੀਕ ਕੀਤਾ ਹੈ ਤੇ ਹੁਣ ਜੈਲਦਾਰ ਜਾਣ-ਬੁਝ ਕੇ ਵਿਵਾਦ ਵਧਾ ਰਹੇ ਹਨ । ਗੀਤਾ ਜੈਲਦਾਰ ਇਹਨਾਂ ਲੋਕਾਂ ਨੂੰ ਆਪਣੇ ਹੀ ਤਰੀਕੇ ਨਾਲ ਜਵਾਬ ਦਿੱਤਾ ਹੈ । ਉਹਨਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਪਾਈ ਹੈ ਜਿਸ ਵਿੱਚ ਉਹਨਾਂ ਨੇ ਸਫਾਈ ਦਿੱਤੀ ਹੈ ਕਿ ਉਹਨਾਂ ਨੇ ਖੁਦ ਇਸ ਗਾਣੇ ਨੂੰ ਲੀਕ ਨਹੀਂ ਕੀਤਾ ਬਲਕਿ ਕਿਸੇ ਨੇ ਇਸ ਗਾਣੇ ਨੂੰ ਚੋਰੀ ਛਿਪੇ ਲੀਕ ਕੀਤਾ ਹੈ । ਇਸ ਸਾਜਿਸ਼ ਪਿੱਛੇ ਕਿਸ ਦਾ ਹੱਥ ਹੈ ਉਹ ਇਸ ਦਾ ਪਤਾ ਲਗਾ ਰਹੇ ਹਨ

ਹੋਰ ਵੇਖੋ :‘ਕਿੱਟੀ ਪਾਰਟੀ’ ‘ਚ ਪਹੁੰਚ ਕੇ ਗੁਰਪ੍ਰੀਤ ਘੁੱਗੀ ਮਾਣ ਰਹੇ ਅਨੰਦ ਤਸਵੀਰ ਕੀਤੀ ਸਾਂਝੀ

https://www.instagram.com/p/BpmocFPl3zi/?taken-by=geetazaildarofficial

ਇਸ ਤੋਂ ਪਹਿਲਾ ਦੀ ਗੱਲ ਕੀਤੀ ਜਾਵੇ ਤਾਂ ਗਾਣੇ ਦੇ ਲੀਕ ਹੋਣ ਦੀ ਜਾਣਕਾਰੀ ਖੁਦ ਗੀਤਾ ਜੈਲਦਾਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਦਿੱਤੀ ਸੀ । ਉਹਨਾਂ ਨੇ ਗਾਣੇ ਦੀ ਆਡੀਓ ਜਾਰੀ ਕਰਦੇ ਹੋਏ ਲਿਖਿਆ ਸੀ "ਜਿਉਂਦੇ ਵੱਸਦੇ ਰਹੋ ਲੀਕ ਕਰਨ ਵਾਲਿਓ ! ਅਸੀਂ ਗਾਣਾ ਹੋਰ ਬਣਾ ਲਵਾਂਗੇ" ।

ਹੋਰ ਵੇਖੋ :ਜਦੋਂ ਕਪਿਲ ਸ਼ਰਮਾ ਦੀ ਭੈਣ ਨੇ ਹੀ ਉਨ੍ਹਾਂ ਨੂੰ ਪਛਾਨਣ ਤੋਂ ਕੀਤਾ ਇਨਕਾਰ ,ਕਪਿਲ ਸ਼ਰਮਾ ਨੇ ਪਾਏ ਤਰਲੇ

https://www.instagram.com/p/BpintHJFbaK/?taken-by=geetazaildarofficial

ਗੀਤਾ ਜੈਲਦਾਰ ਦੀ ਇਸ ਪੋਸਟ ਨੂੰ ਹੁਣ ਤੱਕ ਹਜ਼ਾਰਾਂ ਲੋਕ ਦੇਖ ਚੁੱਕੇ ਹਨ, ਕਈ ਲੋਕਾਂ ਉਹਨਾਂ ਦੇ ਹੱਕ ਵਿੱਚ ਕਮੈਂਟ ਕਰ ਰਹੇ ਹਨ ਤੇ ਕਈ ਲੋਕ ਉਹਨਾਂ ਦੇ ਗੀਤਾਂ ਨੂੰ ਲੈ ਕੇ ਨਸੀਹਤ ਦੇ ਰਹੇ ਹਨ । ਜੈਲਦਾਰ ਦੇ ਲੀਕ ਹੋਏ ਗਾਣੇ ਨੂੰ ਵੀ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਲੋਕਾਂ ਨੇ ਕਮੈਂਟ ਬਾਕਸ ਵਿੱਚ ਲਿਖਿਆ ਹੈ ਕਿ ਇਹ ਗੀਤ ਉਹਨਾਂ ਦਾ ਹਿੱਟ ਗੀਤ ਹੈ, ਕਈਆਂ ਨੇ ਇਸ ਗੀਤ ਨੂੰ ਬੰਬ ਗੀਤ ਦਾ ਖਿਤਾਬ ਦਿੱਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network