ਗੀਤਾ ਜ਼ੈਲਦਾਰ ਵੱਲੋਂ ਸਾਂਝੀ ਕੀਤੀ ਇਸ ਪੁਰਾਣੀ ਤਸਵੀਰ 'ਚ ਨਜ਼ਰ ਆ ਰਹੇ ਨੇ ਪੰਜਾਬ ਦੇ ਨਾਮੀ ਗਾਇਕ, ਕੀ ਤੁਸੀਂ ਪਹਿਚਾਣਿਆ ?

Written by  Aaseen Khan   |  September 05th 2019 10:55 AM  |  Updated: September 05th 2019 12:41 PM

ਗੀਤਾ ਜ਼ੈਲਦਾਰ ਵੱਲੋਂ ਸਾਂਝੀ ਕੀਤੀ ਇਸ ਪੁਰਾਣੀ ਤਸਵੀਰ 'ਚ ਨਜ਼ਰ ਆ ਰਹੇ ਨੇ ਪੰਜਾਬ ਦੇ ਨਾਮੀ ਗਾਇਕ, ਕੀ ਤੁਸੀਂ ਪਹਿਚਾਣਿਆ ?

ਸ਼ੋਸ਼ਲ ਮੀਡੀਆ 'ਤੇ ਅਕਸਰ ਹਰ ਕੋਈ ਆਪਣੀਆਂ ਪੁਰਾਣੀਆਂ ਯਾਦਾਂ ਵਾਲੇ ਵਰਕੇ ਫਰੋਲਦਾ ਨਜ਼ਰ ਆਉਂਦਾ ਹੈ। ਬਾਲੀਵੁੱਡ ਤੋਂ ਲੈ ਕੇ ਪੰਜਾਬੀ ਸਟਾਰਸ ਵੀ ਪੁਰਾਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਕਈ ਤਸਵੀਰਾਂ ਤਾਂ ਅਜਿਹੀਆਂ ਹੁੰਦੀਆਂ ਹਨ ਜਿੰਨ੍ਹਾਂ 'ਚ ਕੌਣ ਹੈ ਪਹਿਚਾਨਣਾ ਮੁਸ਼ਕਿਲ ਹੋ ਜਾਂਦਾ ਹੈ। ਅਜਿਹੀ ਹੀ ਤਸਵੀਰ ਗਾਇਕ ਗੀਤਾ ਜ਼ੈਲਦਾਰ ਵੱਲੋਂ ਅੱਜ ਸਾਂਝੀ ਕੀਤੀ ਗਈ ਹੈ ਜਿਸ 'ਚ ਪੰਜਾਬੀ ਇੰਡਸਟਰੀ ਦੇ ਦੋ ਨਾਮੀ ਗਾਇਕ ਉਹਨਾਂ ਦੇ ਸੱਜੇ ਖੱਬੇ ਖੜੇ ਨਜ਼ਰ ਆ ਰਹੇ ਹਨ। ਜੀ ਹਾਂ ਜੇਕਰ ਨਹੀਂ ਪਹਿਚਾਣਿਆ ਤਾਂ ਦੱਸ ਦਈਏ ਇੱਕ ਪਾਸੇ ਨੇ ਗਾਇਕ ਤੇ ਅਦਾਕਾਰ ਸ਼ੈਰੀ ਮਾਨ ਜਿਹੜੇ ਆਪਣੀ ਪੁਰਾਣੀ ਦਿੱਖ 'ਚ ਨਜ਼ਰ ਆ ਰਹੇ ਹਨ ਯਾਨੀ ਸ਼ਰੀਰ ਦੇ ਥੋੜੇ ਭਾਰੇ ਲੱਗ ਰਹੇ ਹਨ।

 

View this post on Instagram

 

Khandani munde Purani yaad @sharrymaan @banny.a

A post shared by Geeta Zaildar (@geetazaildarofficial) on

ਗੀਤਾ ਜ਼ੈਲਦਾਰ ਦੇ ਇੱਕ ਪਾਸੇ ਨੇ ਕਿਸੇ ਸਮੇਂ ਗਾਣਿਆਂ ਰਾਹੀਂ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਗਾਇਕ 'ਬੈਨੀ ਏ'। 2007-8 'ਚ 'ਸਲਾਮਾਂ','ਪਰੀ',ਅਰਜਨ ਵਰਗਾ ਅਜਿਹੇ ਬਹੁਤ ਸਾਰੇ ਗੀਤਾਂ ਨਾਲ ਬੈਨੀ ਏ ਨੇ ਆਪਣੀ ਵੱਖਰੀ ਪਹਿਚਾਣ ਬਣਾਈ ਸੀ। ਪਰ ਪਿਛਲੇ ਲੰਬੇ ਸਮੇਂ ਤੋਂ ਬੈਨੀ ਏ ਗਾਇਕੀ 'ਚ ਜ਼ਿਆਦਾ ਸਰਗਰਮ ਨਹੀਂ ਹਨ।

ਹੋਰ ਵੇਖੋ : ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ 'ਪਛਤਾਓਗੇ' ਦੇ ਸ਼ੂਟ ਦੌਰਾਨ ਆਪਣੇ ਆਪ ਨੂੰ ਕਹਿਣ ਲੱਗੀ ਸੀ 'ਨੋਰਾ ਭਾਜੀ',ਦੇਖੋ ਵੀਡੀਓ

 

View this post on Instagram

 

#10yearchallenge .. 2009 - Bukal 2019 - Laavan ... #geetazaildar #laavan #bukal #age #10years #older #mature #maturity

A post shared by Geeta Zaildar (@geetazaildarofficial) on

ਗੀਤਾ ਜ਼ੈਲਦਾਰ ਨੇ ਤਸਵੀਰ ਸਾਂਝੀ ਕਰਦੇ ਹੋਏ ਸ਼ੈਰੀ ਮਾਨ ਅਤੇ ਬੈਨੀ ਏ ਨੂੰ ਟੈਗ ਵੀ ਕੀਤਾ ਹੈ। ਇਹ ਤਸਵੀਰ ਕਿਸ ਸਾਲ ਦੀ ਇਸ ਬਾਰੇ ਗੀਤਾ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਉਹਨਾਂ ਦੀ ਦਿੱਖ ਤੋਂ ਤਾਂ ਇਹ ਤਸਵੀਰ 2010-11 ਦੀ ਲੱਗ ਰਹੀ ਹੈ। ਤਸਵੀਰ ਜਿਸ ਸਮੇਂ ਜਾਂ ਸਾਲ ਦੀ ਹੋਵੇ ਪਰ ਗੀਤਾ ਜ਼ੈਲਦਾਰ ਨੇ ਇਸ ਤਸਵੀਰ ਨਾਲ ਕਈਆਂ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ ਹਨ। ਫੈਨਸ ਵੱਲੋਂ ਵੀ ਤਸਵੀਰ ਨੂੰ ਪਸੰਦ ਕੀਤਾ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network