ਜੇਨੇਲੀਆ ਡਿਸੂਜਾ ਨੇ ਜਿੰਮ ‘ਚ ਗਾਇਆ ਅਜਿਹਾ ਗੀਤ ਕਿ ਗੁਆਂਢੀ ਵੀ ਸੀਟ ਤੋਂ ਡਿੱਗ ਗਿਆ, ਵੀਡੀਓ ਹੋਈ ਵਾਇਰਲ

written by Lajwinder kaur | October 29, 2021

ਬਾਲੀਵੁੱਡ ਇੰਡਸਟਰੀ ਦੀ ਕਿਊਟ ਜੋੜੀ ਰਿਤੇਸ਼ ਦੇਸ਼ਮੁਖ (Riteish Deshmukh) ਅਤੇ ਜੇਨੇਲੀਆ ਡਿਸੂਜਾ(Genelia D'Souza) ,ਜਿਸ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ । ਦੋਹਾਂ ਦੀ ਕਮਿਸਟਰੀ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆਉਂਦੀ ਹੈ । ਦੋਵਾਂ ਕਲਾਕਾਰ ਅਕਸਰ ਹੀ ਆਪੋ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਆਪਣੀ ਮਜ਼ੇਦਾਰ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਅਦਾਕਾਰਾ ਜੇਨੇਲੀਆ ਡਿਸੂਜਾ ਨੇ ਆਪਣੀ ਇੱਕ ਹਾਸੇ ਦੇ ਰੰਗਾਂ ਨਾਲ ਭਰੀ ਵੀਡੀਓ ਸ਼ੇਅਰ ਕੀਤੀ ਹੈ।

ਹੋਰ ਪੜ੍ਹੋ : ਹਾਸਿਆਂ ਦੇ ਰੰਗਾਂ ਨਾਲ ਭਰਿਆ ‘ਫੁੱਫੜ ਜੀ’ ਦਾ ਟ੍ਰੇਲਰ ਹੋਇਆ ਰਿਲੀਜ਼, ਬਿੰਨੂ ਢਿੱਲੋਂ ਤੇ ਗੁਰਨਾਮ ਭੁੱਲਰ ਦੀ ਫਸੀ ਇੱਕ-ਦੂਜੇ ਦੇ ਨਾਲ ‘ਗਰਾਰੀ’

Riteish Deshmukh Made Cute Video With wife Genelia on valentines day Image Source – instagram

ਜੇਨੇਲੀਆ ਡਿਸੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਫਨੀ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ 'ਚ ਜੇਨੇਲੀਆ ਜਿੰਮ 'ਚ ਵਰਕਆਊਟ ਅਤੇ ਪਸੀਨਾ ਵਹਾਉਂਦੀ ਨਜ਼ਰ ਆ ਰਹੀ ਹੈ। ਵੇਟ ਪੁਲਿੰਗ ਐਕਸਰਸਾਈਜ਼ ਕਰਦੇ ਸਮੇਂ ਜੇਨੇਲੀਆ ਅਚਾਨਕ ਉੱਚੀ-ਉੱਚੀ ਗਾਉਣਾ ਸ਼ੁਰੂ ਕਰ ਦਿੰਦੀ ਹੈ। ਅਚਾਨਕ ਨੇੜੇ ਬੈਠਾ ਵਰਕਆਊਟ ਕਰ ਰਿਹਾ ਵਿਅਕਤੀ ਆਪਣੀ ਸੀਟ ਤੋਂ ਡਿੱਗ ਪਿਆ ਅਤੇ ਉੱਠ ਕੇ ਉਥੋਂ ਭੱਜਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਜੇਨੇਲੀਆ ਦੇ ਐਕਸਪ੍ਰੈਸ਼ਨ ਵੀ ਬਹੁਤ ਮਜ਼ਾਕੀਆ ਹਨ।

ਹੋਰ ਪੜ੍ਹੋ : ਸੰਨੀ ਲਿਓਨ ਨੇ ਹਰੇ ਰੰਗ ਦੀ ਸਾੜ੍ਹੀ 'ਚ ਸ਼ੇਅਰ ਕੀਤੀਆਂ ਆਪਣੀਆਂ ਗਲੈਮਰਸ ਤਸਵੀਰਾਂ, 'ਬੇਬੀ ਡੌਲ' ਦਾ ਦੇਸੀ ਲੁੱਕ ਦੇਖ ਕੇ ਪ੍ਰਸ਼ੰਸਕ ਕਰ ਰਹੇ ਨੇ ਤਾਰੀਫਾਂ

inside image of jenliya Image Source – instagram

ਵੀਡੀਓ ਪੋਸਟ ਕਰਦੇ ਹੋਏ ਜੇਨੇਲੀਆ ਨੇ ਕੈਪਸ਼ਨ 'ਚ ਲਿਖਿਆ, 'ਜਦੋਂ ਤੁਹਾਡੇ ਈਅਰਫੋਨ ਤੁਹਾਡੇ ਮਨਪਸੰਦ ਸੰਗੀਤ ਨੂੰ ਵਜਾਉਂਦੇ ਹਨ।' ਵੀਡੀਓ 'ਚ ਜੇਨੇਲੀਆ ਪੰਜਾਬੀ ਗਾਇਕਾ ਜੋਤੀ ਨੂਰਾਂ ਦਾ ਪੰਜਾਬੀ ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਹੈ। ਜੇਨੇਲੀਆ ਦੇ ਪ੍ਰਸ਼ੰਸਕ ਵੀ ਇਸ ਵੀਡੀਓ 'ਤੇ ਕਾਫੀ ਕਮੈਂਟ ਕਰ ਰਹੇ ਹਨ। ਇਸ ਵੀਡੀਓ ਨੂੰ ਵੱਡੀ ਗਿਣਤੀ ‘ਚ ਲੋਕ ਦੇਖ ਚੁੱਕੇ ਹਨ। ਜੇ ਗੱਲ ਕਰੀਏ ਜੇਨੇਲੀਆ ਡਿਸੂਜਾ ਦੇ ਵਰਕ ਫਰੰਟ ਦੀ ਤਾਂ ਉਹ ਕਈ ਬਾਲੀਵੁੱਡ ਫ਼ਿਲਮਾਂ ਚ ਕੰਮ ਕਰ ਚੁੱਕੀ ਹੈ। ਪਰ ਵਿਆਹ ਤੋਂ ਬਾਅਦ ਉਹ ਆਪਣਾ ਪਰਿਵਾਰ ‘ਚ ਮਸ਼ਰੂਫ ਹੈ। ਉਹ ਦੋ ਬੱਚਿਆਂ ਦੀ ਮਾਂ ਹੈ, ਉਨ੍ਹਾਂ ਕੋਲ ਦੋ ਪੁੱਤ ਨੇ। ਉਹ ਅਕਸਰ ਹੀ ਆਪਣੇ ਬੱਚਿਆਂ ਅਤੇ ਪਤੀ ਰਿਤੇਸ਼ ਦੇ ਨਾਲ ਆਪਣੀ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।

 

View this post on Instagram

 

A post shared by Genelia Deshmukh (@geneliad)

 

You may also like