Advertisment

ਜੌਰਜ ਸਿੱਧੂ ਦਾ 'ਮੋਹਾਲੀ' ਗਾਣਾ ਨੱਚਣ ਲਈ ਕਰਦਾ ਹੈ ਮਜਬੂਰ , ਦੇਖੋ ਵੀਡੀਓ

author-image
By Aaseen Khan
New Update
ਜੌਰਜ ਸਿੱਧੂ ਦਾ 'ਮੋਹਾਲੀ' ਗਾਣਾ ਨੱਚਣ ਲਈ ਕਰਦਾ ਹੈ ਮਜਬੂਰ , ਦੇਖੋ ਵੀਡੀਓ
Advertisment
ਜੌਰਜ ਸਿੱਧੂ ਦਾ 'ਮੋਹਾਲੀ' ਗਾਣਾ ਨੱਚਣ ਲਈ ਕਰਦਾ ਹੈ ਮਜਬੂਰ , ਦੇਖੋ ਵੀਡੀਓ: ਮਸ਼ਹੂਰ ਪੰਜਾਬੀ ਸਿੰਗਰ ਜੌਰਜ ਸਿੱਧੂ ਆਪਣਾ ਨਵਾਂ ਗਾਣਾ 'ਮੋਹਾਲੀ' ਲੈ ਕੇ ਆ ਚੁੱਕੇ ਹਨ। ਗਾਣਾ ਬਹੁਤ ਹੀ ਸ਼ਾਨਦਾਰ ਹੈ ਜਿਸ 'ਚ ਉਹ ਆਪਣੇ ਪਿਆਰਿਆਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ। ਗਾਣੇ ਦੇ ਬੋਲਾਂ ਨੂੰ ਖੁਦ ਜੋਰਜ ਸਿੱਧੂ ਦੀ ਕਲਮ ਨੇ ਉਲੀਕਿਆ ਹੈ। ਗੀਤ ਦੀ ਵੀਡੀਓ 'ਚ ਫੀਮੇਲ ਲੀਡ ਰੋਲ ਖੂਬਸੂਰਤ ਮਾਡਲ ਸਟੈਫੀ ਪਟੇਲ ਨੇ ਨਿਭਾਇਆ ਹੈ। ਗਾਣੇ 'ਚ ਫੀਮੇਲ ਵਾਇਸ ਦਾ ਤੜਕਾ ਵੀ ਲੱਗਿਆ ਹੈ ਜਿਸ 'ਚ ਰਜ਼ਾ ਹੀਰ ਵੱਲੋਂ ਆਵਾਜ਼ ਦਿੱਤੀ ਗਈ ਹੈ। ਮੋਹਾਲੀ ਗਾਣੇ ਦਾ ਮਿਊਜ਼ਿਕ ਰਾਏ ਸਾਬ ਵੱਲੋਂ ਦਿੱਤਾ ਗਿਆ ਹੈ।ਗਾਣਾ ਟੀ ਸੀਰੀਜ਼ ਦੇ ਲੇਬਲ ਨਾਲ ਰਿਲੀਜ਼ ਕੀਤਾ ਗਿਆ ਹੈ। .be ਹੋਰ ਪੜ੍ਹੋ : ‘ਪਲਾਜ਼ੋ’ 2 ਨਾਲ ਭੰਗੜਾ ਪਾਉਣ ਲਈ ਹੋ ਜਾਓ ਤਿਆਰ , ਸ਼ਿਵਜੋਤ ਨੇ ਕੀਤਾ ਐਲਾਨ ਵੇਖੋ ਵੀਡੀਓ ਇਸ ਗਾਣੇ ਦੀ ਵੀਡੀਓ ਦਾ ਨਿਰਦੇਸ਼ਣ ਅਵਿਨਾਸ਼ ਪਾਂਡੇ ਵੱਲੋਂ ਕੀਤਾ ਗਿਆ ਹੈ। ਜੌਰਜ ਸਿੱਧੂ ਦੇ ਪਿਛਲੇ ਗਾਣਿਆਂ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਉਹ ਵੈਲੇਨਟਾਈਨ ਐਂਥਮ ਅਤੇ 7 ਜਨਮ ਵਰਗੇ ਹਿੱਟ ਗਾਣੇ ਕਰ ਚੁੱਕੇ ਹਨ ਜਿੰਨ੍ਹਾਂ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ ਹੈ। ਜੌਰਜ ਸਿੱਧੂ ਦੇ ਇਸ ਮੋਹਾਲੀ ਗਾਣੇ ਨੂੰ ਵੀ ਲੋਕਾਂ ਵੱਲੋਂ ਕਾਫੀ ਪਿਆਰ ਦਿੱਤਾ ਜਾ ਰਿਹਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment