ਜੋਰਜ ਸਿੱਧੂ ਦਾ ਰੋਮਾਂਟਿਕ ਗੀਤ ‘ਪਰਛਾਵਾਂ’ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

Written by  Lajwinder kaur   |  June 19th 2019 05:33 PM  |  Updated: June 19th 2019 05:39 PM

ਜੋਰਜ ਸਿੱਧੂ ਦਾ ਰੋਮਾਂਟਿਕ ਗੀਤ ‘ਪਰਛਾਵਾਂ’ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਪੰਜਾਬੀ ਗਾਇਕ ਜੋਰਜ ਸਿੱਧੂ ਆਪਣਾ ਨਵਾਂ ਗੀਤ ‘ਪਰਛਾਵਾਂ’ ਲੈ ਕੇ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਹਨ। ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਹ ਗੀਤ ਰੋਮਾਂਟਿਕ ਜੌਨਰ ਦਾ ਹੈ।

ਹੋਰ ਵੇਖੋ:ਕਿਸਾਨ ਪੁੱਤਰ ਦੇ ਦਿਲ ਦੇ ਦਰਦ ਨੂੰ ਪੇਸ਼ ਕਰ ਰਿਹਾ ਹੈ ਟਾਈਸਨ ਸਿੱਧੂ ਦਾ ‘ਬਾਪੂ’ ਗੀਤ, ਦੇਖੋ ਵੀਡੀਓ

ਜੇ ਗੱਲ ਕੀਤੀ ਜਾਵੇ ਗੀਤ ਦੇ ਬੋਲਾਂ ਦੀ ਤਾਂ ਉਹ ਜੋਰਜ ਸਿੱਧੂ ਦੀ ਹੀ ਕਲਮ ‘ਚੋਂ ਹੀ ਨਿਕਲੇ ਹਨ। ਪਰਛਾਵਾਂ ਗੀਤ ਦਾ ਮਿਊਜ਼ਿਕ ਰਾਏ ਸਾਬ ਵੱਲੋਂ ਦਿੱਤਾ ਗਿਆ ਹੈ। ਗੀਤ ਦਾ ਵੀਡੀਓ ਅਵਿਨਾਸ਼ ਪਾਂਡੇ ਵੱਲੋਂ ਖ਼ੂਬਸੂਰਤ ਤਿਆਰ ਕੀਤਾ ਗਿਆ ਹੈ। ਵੀਡੀਓ ‘ਚ ਖ਼ੁਦ ਜੋਰਜ ਸਿੱਧੂ ਨੇ ਅਦਾਕਾਰੀ ਵੀ ਕੀਤੀ ਹੈ, ਤੇ ਫੀਮੇਲ ਅਦਾਕਾਰਾ ਸਵਾਤੀ ਠਾਕੁਰ ਨੇ ਅਦਾਕਾਰੀ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ। ਗੀਤ ਦੇ ਬੋਲਾਂ ਨੂੰ ਵੀਡੀਓ ਦੀ ਕਹਾਣੀ ਰਾਹੀਂ ਬਹੁਤ ਹੀ ਵਧੀਆ ਢੰਗ ਦੇ ਨਾਲ ਬਿਆਨ ਕੀਤਾ ਗਿਆ ਹੈ। ਜੋਰਜ ਦਾ ਇਹ ਗੀਤ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network