ਗੋਨਿਆਣੇ ਵਾਲਾ ਜੱਟ ਫਿਰ ਲੈ ਕੇ ਆਇਆ ਆਪਣਾ ਨਵਾਂ ਗਾਣਾ, ਦੇਖੋ ਵੀਡਿਓ 

Written by  Rupinder Kaler   |  February 08th 2019 03:49 PM  |  Updated: February 08th 2019 03:49 PM

ਗੋਨਿਆਣੇ ਵਾਲਾ ਜੱਟ ਫਿਰ ਲੈ ਕੇ ਆਇਆ ਆਪਣਾ ਨਵਾਂ ਗਾਣਾ, ਦੇਖੋ ਵੀਡਿਓ 

ਗਾਇਕ ਅੰਮ੍ਰਿਤ ਮਾਨ ਦਾ ਦਾ ਨਵਾਂ ਗਾਣਾ ਜਰਮਨ ਗੰਨ ਬਣਕੇ ਤਿਆਰ ਹੋ ਗਿਆ ਹੈ । ਅੰਮ੍ਰਿਤ ਮਾਨ ਨੇ ਆਪਣੇ ਇਸ ਗਾਣੇ ਦਾ ਛੋਟਾ ਜਿਹਾ ਕਲਿੱਪ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਪੁੱਛਿਆ ਹੈ ਕਿ ਉਹਨਾਂ ਨੂੰ ਇਹ ਗਾਣਾ ਕਿਸ ਤਰ੍ਹਾਂ ਦਾ ਲੱਗਿਆ ਹੈ । ਅੰਮ੍ਰਿਤ ਮਾਨ ਨੇ ਆਪਣੇ ਪ੍ਰਸ਼ੰਸਕਾਂ ਤੋਂ ਗਾਣੇ ਦਾ ਰਿਵਿਊ ਮੰਗਿਆ ਹੈ

amrit-maan amrit-maan

ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਫਾਲੋ ਕਰਨ ਵਾਲੇ ਕਮੈਂਟ ਕਰਕੇ ਦੱਸ ਸਕਦੇ ਹਨ ਕਿ ਇਹ ਕਿਸ ਤਰ੍ਹਾਂ ਦਾ ਗਾਣਾ ਹੈ । ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਪੂਰਾ ਗਾਣਾ ਅਗਲੇ ਹਫਤੇ ਰਿਲੀਜ਼ ਕੀਤਾ ਜਾਵੇਗਾ ।

https://www.instagram.com/p/BtnSswYApPp/

ਅੰਮ੍ਰਿਤ ਮਾਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਕੁਝ ਦਿਨ ਪਹਿਲਾਂ ਹੀ ਫਿਲਮ ਦੋ ਦੂਣੀ ਪੰਜ ਆਈ ਹੈ । ਇਸ ਫਿਲਮ ਨੂੰ ਬਾਕਸ ਆਫਿਸ ਤੇ ਚੰਗਾ ਹੁੰਗਾਰਾ ਮਿਲਿਆ ਹੈ । ਇਸ ਤੋਂ ਪਹਿਲਾਂ ਉਹਨਾਂ ਦਾ ਗਾਣਾ ਕੋਲਰ ਬੋਨ ਆਇਆ ਸੀ ਇਸ ਗਾਣੇ ਨੂੰ ਵੀ ਲੋਕਾਂ ਵੱਲੋਂ ਪਸੰਦ ਕੀਤਾ ਗਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network