ਪੀਟੀਸੀ ਪੰਜਾਬੀ ਦੇ ਦਰਸ਼ਕਾਂ ਨੂੰ ਮਿਲੇਗਾ ਐਂਟਰਟੇਨਮੈਂਟ ਦਾ ਡਬਲ ਡੋਜ਼, ਕਿਉਂਕਿ ਸ਼ੁਰੂ ਹੋ ਰਿਹਾ ਹੈ ਨਵਾਂ ਸ਼ੋਅ ‘ਟੇਢੀ ਲਾਈਫ ਥੋੜੀ ਕਮੇਡੀ’

written by Rupinder Kaler | July 06, 2020

ਪੀਟੀਸੀ ਪੰਜਾਬੀ ਤੇ ਅੱਜ ਰਾਤ ਤੁਹਾਨੂੰ ਐਂਟਰਟੇਨਮੈਂਟ ਦੀ ਡਬਲ ਡੋਜ਼ ਮਿਲਣ ਵਾਲੀ ਹੈ ਕਿਉਂਕਿ ਪੀਟੀਸੀ ਪੰਜਾਬੀ ਤੁਹਾਡੇ ਲਈ ਲੈ ਕੇ ਆ ਰਿਹਾ ਹੈ ਨਵਾਂ ਸ਼ੋਅ ‘ਟੇਢੀ ਲਾਈਫ ਥੋੜੀ ਕਮੇਡੀ’ । ਇਹ ਸ਼ੋਅ ਤੁਹਾਨੂੰ ਹਸਾ ਹਸਾ ਕੇ ਲੋਟ ਪੋਟ ਕਰ ਦੇਵੇਗਾ ਕਿਉਂਕਿ ਇਸ ਵਿੱਚ ਐਂਟਰਟੇਨਮੈਂਟ ਦੇ ਨਾਲ-ਨਾਲ ਕਮੇਡੀ ਦਾ ਵੀ ਤੜਕਾ ਲੱਗਾ ਹੈ ।ਇਸ ਸ਼ੋਅ ਵਿੱਚ ਆਰ ਜੇ ਗਗਨ ਤੁਹਾਨੂੰ ਤੁਹਾਡੇ ਫੇਵਰੇਟ ਕਮੇਡੀਅਨ ਪਰਵਿੰਦਰ ਸਿੰਘ ਨਾਲ ਮਿਲਾਉਣਗੇ ਤੇ ਉਹਨਾਂ ਦੀ ਟੇਢੀ ਲਾਈਫ ਤੋਂ ਜਾਣੂ ਕਰਵਾਉਣਗੇ ।

https://www.instagram.com/p/B-eC7KiJfdf/

ਜਿੱਥੇ ਪਰਵਿੰਦਰ ਸਿੰਘ ਹੋਣ ਉੱਥੇ ਕਮੇਡੀ ਨਾ ਹੋਵੇ ਇਹ ਤਾਂ ਹੋ ਨਹੀਂ ਸਕਦਾ, ਸੋ ਪਰਵਿੰਦਰ ਸਿੰਘ ਦੇ ਕਮੇਡੀ ’ਤੇ ਹੱਸਣ ਲਈ ਤਿਆਰ ਰਹੋ ਤੇ ਦੇਖਣਾ ਨਾ ਭੁੱਲਣਾ ‘ਟੇਢੀ ਲਾਈਫ ਥੋੜੀ ਕਮੇਡੀ’ ਪੀਟੀਸੀ ਪੰਜਾਬੀ ਤੇ ਅੱਜ ਰਾਤ 8.30 ਵਜੇ । ਇਸ ਸ਼ੋਅ ਦਾ ਆਨੰਦ ਤੁਸੀਂ ਹਰ ਸੋਮਵਾਰ ਤੋਂ ਵੀਰਵਾਰ ਤੱਕ ਪੀਟੀਸੀ ਪੰਜਾਬੀ ’ਤੇ ਰਾਤ 8.30 ਵਜੇ ਮਾਣ ਸਕੋਗੇ ।ਪੀਟੀਸੀ ਪੰਜਾਬੀ ’ਤੇ ਚੱਲਣ ਵਾਲੇ ਹਰ ਸ਼ੋਅ ਨੂੰ ਤੁਸੀਂ ਪੀਟੀਸੀ ਪਲੇਅ ’ਤੇ ਵੀ ਦੇਖ ਸਕਦੇ ਹੋ ।

https://www.instagram.com/p/CCSfVkKlMrc/

0 Comments
0

You may also like