ਹੋ ਜਾਓ ਤਿਆਰ ਬਹੁਤ ਜਲਦ ਆ ਰਿਹਾ ਹੈ ‘ਮਿਸ ਪੀਟੀਸੀ ਪੰਜਾਬੀ 2021’, ਪੰਜਾਬੀ ਮੁਟਿਆਰਾਂ ਦਿਖਾਉਣਗੀਆਂ ਆਪਣਾ ਹੁਨਰ

written by Lajwinder kaur | January 29, 2021

ਪੀਟੀਸੀ ਨੈੱਟਵਰਕ ਆਪਣੇ ਮਾਧਿਆਮ ਦੇ ਰਾਹੀਂ ਮੁੰਡੇ-ਕੁੜੀਆਂ ਦੇ ਟੈਲੇਂਟ ਨੂੰ ਦੁਨੀਆਂ ਦੇ ਸਾਹਮਣੇ ਲਿਆਉਣ ਲਈ ਲਗਾਤਾਰ ਉਪਰਾਲੇ ਕਰਦਾ ਆ ਰਿਹਾ ਹੈ । ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅਜ਼ ਨੇ ਪੰਜਾਬ ਦੀ ਐਂਟਰਟੇਨਮੈਂਟ ਇੰਡਸਟਰੀ ਨੂੰ ਕਈ ਨਾਮੀ ਚਿਹਰੇ ਦਿੱਤੇ ਨੇ ਚਾਹੇ ਉਹ ਕੋਈ ਗਾਇਕ ਹੋਵੇ ਜਾਂ ਫਿਰ ਕਲਾਕਾਰ । ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੁਟਿਆਰਾਂ ਦੇ ਹੁਨਰ ਨੂੰ ਜੱਗ ਜ਼ਾਹਿਰ ਕਰਨ ਦੇ ਲਈ ਆ ਰਿਹਾ ਹੈ ਮਿਸ ਪੀਟੀਸੀ ਪੰਜਾਬੀ 2021, ਪਰ ਵੱਖਰੇ ਅੰਦਾਜ਼ ‘ਚ, ਜੀ ਹਾਂ ਇਸ ਵਾਰ ਕੋਵਿਡ-19 ਕਰਕੇ ਐਂਟਰੀ ਆਨਲਾਈਨ ਹੋ ਰਹੀ ਹੈ । inside image of ptc punjabi reality shwo miss ptc punjabi 2021 ਹੋਰ ਪੜ੍ਹੋ : ਗਾਇਕ ਜੱਸ ਬਾਜਵਾ ਨੇ ਕੇਂਦਰ ਸਰਕਾਰ ਦੀਆਂ ਚਾਲਾਂ ਤੋਂ ਲੋਕਾਂ ਨੂੰ ਬਚਣ ਦੀ ਗੱਲ ਆਖੀ, ਲਾਈਵ ਹੋ ਕੇ ਕਿਸਾਨ ਅੰਦੋਲਨ ‘ਚ ਸਭ ਨੂੰ ਵੱਧ-ਚੜ੍ਹ ਕੇ ਪਹੁੰਣ ਦੀ ਕੀਤੀ ਅਪੀਲ
ਆਨਲਾਈਨ ਹੀ ਆਡੀਸ਼ਨ ਹੋਣਗੇ । ਮੁਟਿਆਰਾਂ ਦੇ ਹੁਨਰ ਨੂੰ ਜੱਜ ਕਰਨਗੇ ਪੰਜਾਬੀ ਮਨੋਰੰਜਨ ਜਗਤ ਦੀਆਂ ਨਾਮੀ ਹਸਤੀਆਂ । ਇਹ ਸ਼ੋਅ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ । miss ptc punjabi 2021 ਪਿਛਲੇ ਸਾਲ ਵੀ ਕੋਵਿਡ ਦੇ ਕਾਰਨ ਜਿੱਥੇ ਕਈ ਅਵਾਰਡ ਸ਼ੋਅ ਟਾਲ ਦਿੱਤੇ ਗਏ ਸੀ । ਪਰ ਪੀਟੀਸੀ ਪੰਜਾਬੀ ਨੇ ਆਪਣੇ ਪੰਜਾਬੀ ਕਲਾਕਾਰਾਂ ਦੀ ਹੌਸਲਾ ਅਫਜਾਈ ਕਰਦੇ ਹੋਏ ਆਨਲਾਈਨ ਅਵਾਰਡ ਪ੍ਰੋਗਰਾਮ ਕਰਕੇ ਨਵਾਂ ਇਤਿਹਾਸ ਰਚ ਦਿੱਤਾ ਸੀ । ਇਸ ਤੋਂ ਇਲਾਵਾ ਕਈ ਹੋਰ ਟੈਲੇਂਡ ਸ਼ੋਅ ਵੀ ਆਨਲਾਈਨ ਢੰਗ ਦੇ ਨਾਲ ਕਰਵਾਏ ਗਏ। ਪੀਟੀਸੀ ਨੈੱਟਵਰਕ ਲਗਾਤਾਰ ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁਲਿਤ ਕਰਨ ਦੇ ਲਈ ਨਵੇਂ ਉਪਰਾਲੇ ਕਰਦਾ ਰਹਿੰਦਾ ਹੈ । ptc punjabi upcoming show miss ptc punjabi 2021  

 
View this post on Instagram
 

A post shared by PTC Punjabi (@ptc.network)

0 Comments
0

You may also like