Advertisment

ਸਵੇਰੇ ਉੱਠ ਕੇ ਚਾਹ ਪੀਣ ਦੀ ਬਜਾਏ ਲਸਣ ਦੀ ਖਾਓ ਗੰਡੀ, ਇਹ ਰੋਗ ਰਹਿਣਗੇ ਦੂਰ

author-image
By Rupinder Kaler
New Update
ਸਵੇਰੇ ਉੱਠ ਕੇ ਚਾਹ ਪੀਣ ਦੀ ਬਜਾਏ ਲਸਣ ਦੀ ਖਾਓ ਗੰਡੀ, ਇਹ ਰੋਗ ਰਹਿਣਗੇ ਦੂਰ
Advertisment
ਪੁਰਾਣੇ ਬਜ਼ੁਰਗ ਕਹਿੰਦੇ ਹਨ ਕਿ ਲਸਣ ਦੀ ਇੱਕ ਗੰਡੀ ਤੁਹਾਨੂੰ ਕਈ ਰੋਗਾਂ ਤੋਂ ਬਚਾ ਸਕਦੀ ਹੈ । ਇਸੇ ਲਈ ਕੁਝ ਲੋਕ ਆਪਣੀ ਸਵੇਰ ਦੀ ਸ਼ੁਰੂਆਤ ਚਾਹ ਦੇ ਕੱਪ ਦੇ ਨਾਲ ਨਹੀਂ ਬਲਕਿ ਲਸਣ ਦੀ ਇੱਕ ਗੰਡੀ ਖਾ ਕੇ ਕਰਦੇ ਹਨ । ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਇਸ ਦੇ ਕਈ ਫਾਇਦੇ ਹੋ ਸਕਦੇ ਹਨ । ਕਹਿੰਦੇ ਹਨ ਕਿ
Advertisment
ਲਸਣ ਇਕ ਚਮਤਕਾਰੀ ਚੀਜ਼ ਹੈ। ਇਸ ‘ਚ ਕਈ ਤਰ੍ਹਾਂ ਦੀਆਂ ਜੜੀਆਂ-ਬੂਟੀਆਂ ਦੇ ਗੁਣ ਹੁੰਦੇ ਹਨ ਅਤੇ ਜੇਕਰ ਤੁਸੀ ਖ਼ਾਲੀ ਪੇਟ ਲਸਣ ਦਾ ਸੇਵਨ ਕਰੋਗੇ ਤਾਂ ਤੁਹਾਡੇ ਸਰੀਰ ਤੋਂ ਕਈ ਰੋਗ ਦੂਰ ਰਹਿਣਗੇ garlic
Advertisment
ਪੇਟ ਰੱਖਦਾ ਹੈ ਸਾਫ ਲਸਣ ‘ਚ ਸਰੀਰ ਦੇ ਜ਼ਹਿਰੀਲੇ ਪਦਾਰਥ ਨੂੰ ਸਾਫ ਕਰਨ ਦਾ ਗੁਣ ਹੁੰਦਾ ਹੈ। ਇਸ ਨਾਲ ਇਹ ਪੇਟ ‘ਚ ਮੌਜੂਦ ਬੈਕਟੀਰੀਆ ਨੂੰ ਵੀ ਦੂਰ ਕਰਦਾ ਹੈ। ਜੇਕਰ ਲਸਣ ਨੂੰ ਖ਼ਾਲੀ ਪੇਟ ਖਾਧਾ ਜਾਵੇ ਤਾਂ ਇਹ ਵਧੇਰੇ ਮਦਦਗਾਰ ਸਿੱਧ ਹੁੰਦਾ ਹੈ। garlic
Advertisment
ਬਲੱਡ ਪ੍ਰੈਸ਼ਰ ਦੀ ਸੱਮਸਿਆ ਹੁੰਦੀ ਹੈ ਦੂਰ ਕੁਝ ਹਕੀਮਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੀ ਸੱਮਸਿਆ ਹੁੰਦੀ ਹੈ । ਉਨ੍ਹਾਂ ਲਈ ਖਾਲੀ ਪੇਟ ਲਸਣ ਦਾ ਸੇਵਨ ਕਰਨਾ ਬਹੁਤ ਲਾਹੇਵੰਦ ਸਿੱਧ ਹੁੰਦਾ ਹੈ। ਲਸਣ ਲਹੂ ਦਾ ਦੌਰਾ ਵਧਾਉਂਦਾ ਹੈ। ਇਹ ਦਿਲ ਦੀ ਤੰਦਰੁਸਤੀ ਲਈ ਵੀ ਕਾਫ਼ੀ ਲਾਭਦਾਇਕ ਸਿੱਧ ਹੁੰਦਾ ਹੈ। garlic ਕੋਲੈਸਟਰੌਲ ਹੁੰਦਾ ਹੈ ਕੰਟਰੋਲ ਜੇਕਰ ਤੁਸੀ ਖ਼ਾਲੀ ਪੇਟ ਲਸਣ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਕੋਲੈਸਟਰੌਲ ਦੇ ਪੱਧਰ ਨੂੰ ਵੀ ਕਾਬੂ ਕਰਨ ‘ਚ ਮਦਦ ਮਿਲਦੀ ਹੈ। garlic ਰੋਗਾਂ ਨਾਲ ਲੜਨ ’ਚ ਮਿਲਦੀ ਹੈ ਮਦਦ ਲਸਣ ਦੇ ਰੋਜ਼ਾਨਾ ਉਪਯੋਗ ਨਾਲ ਸਰੀਰ ‘ਚ ਰੋਗਾਂ ਨਾਲ ਲੜਨ ਦੀ ਸੱਮਰਥਾ ਵੱਧਦੀ ਹੈ। ਇਸ ਨਾਲ ਸਾਡਾ ਸਰੀਰ ਵਧੀਆ ਤਰੀਕੇ ਨਾਲ ਬਿਮਾਰੀਆਂ ਦਾ ਸਾਹਮਣਾ ਕਰ ਪਾਉਂਦਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment