ਦੀਪਿਕਾ ਤੇ ਰਣਵੀਰ ਨੇ ਵਿਆਹ ਲਈ ਬਣਾਈ ਮਹਿਮਾਨਾਂ ਦੀ ਖਾਸ ਲਿਸਟ, ਜਾਣੋ ਕੌਣ ਹੈ ਇਸ 'ਚ ਸ਼ਾਮਿਲ 

Written by  Rupinder Kaler   |  October 25th 2018 09:58 AM  |  Updated: October 25th 2018 09:58 AM

ਦੀਪਿਕਾ ਤੇ ਰਣਵੀਰ ਨੇ ਵਿਆਹ ਲਈ ਬਣਾਈ ਮਹਿਮਾਨਾਂ ਦੀ ਖਾਸ ਲਿਸਟ, ਜਾਣੋ ਕੌਣ ਹੈ ਇਸ 'ਚ ਸ਼ਾਮਿਲ 

ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦੇ ਵਿਆਹ ਨੂੰ ਲੈ ਕੇ ਏਨੀਂ ਦਿਨੀਂ ਕਾਫੀ ਚਰਚਾ ਛਿੜੀ ਹੋਈ ਹੈ ।ਇਸ ਗੱਲ ਨੂੰ ਲੈ ਕੇ ਹੁਣ ਤੱਕ ਰਾਜ਼ ਬਣਿਆ ਹੋਇਆ ਹੈ ਕਿ ਦੀਪਿਕਾ ਅਤੇ ਰਣਵੀਰ ਵਿਆਹ ਕਿਸ ਜਗ੍ਹਾ 'ਤੇ ਕਰਨ ਵਾਲੇ ਹਨ । ਖਬਰਾਂ ਦੀ ਮੰਨੀਏ ਤਾਂ ਦੋਵੇਂ ਇਟਲੀ ਵਿੱਚ ਵਿਆਹ ਕਰ ਸਕਦੇ ਹਨ, ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਦੋਵੇਂ  ਮੁੰਬਈ ਵਿੱਚ ਹੀ ਵਿਆਹ ਕਰਵਾਉਣਗੇ ।

ਹੋਰ ਦੇਖੋ :ਕਿਰਾਏ ਦੇ ਕਮਰੇ ‘ਚ ਰਹਿੰਦੀ ਹੈ ਇਹ ਹਿੱਟ ਗਾਇਕਾ

Deepika Padukone, Ranveer Singh Deepika Padukone, Ranveer Singh

ਇਸ ਸਭ ਦੇ ਚਲਦੇ ਇੱਕ ਖਾਸ ਗੱਲ ਸਾਹਮਣੇ ਆਈ ਹੈ ਕਿ ਇਸ ਵਿਆਹ ਵਿੱਚ ਬਾਲੀਵੁੱਡ ਦੀਆਂ ਕੁਝ ਖਾਸ ਹਸਤੀਆਂ ਜ਼ਰੂਰ ਸ਼ਾਮਿਲ ਹੋਣਗੀਆਂ । ਦੀਪਿਕਾ ਤੇ ਰਣਵੀਰ ਦੀ 1 ਦਸੰਬਰ ਨੂੰ ਹੋਣ ਵਾਲੀ ਰਿਸੈਪਸ਼ਨ ਵਿੱਚ ਪੂਰਾ ਬਾਲੀਵੁੱਡ ਸ਼ਾਮਿਲ ਹੋਵੇਗਾ, ਪਰ ਵਿਆਹ ਵਿੱਚ ਸ਼ਾਮਿਲ ਹੋਣ ਲਈ ਰਣਵੀਰ ਤੇ ਦੀਪਿਕਾ ਨੇ ਖਾਸ ਮਹਿਮਾਨਾਂ ਨੂੰ ਖਾਸ ਸੱਦਾ ਭੇਜਿਆ ਹੈ । ਦੋਨਾਂ ਨੇ ਕਰਨ ਜੌਹਰ ਨੂੰ ਵਿਆਹ ਵਿੱਚ ਸ਼ਾਮਿਲ ਹੋਣ ਦਾ ਸੱਦਾ ਭੇਜਿਆ ਹੈ ਕਿਉਂਕਿ ਦੋਵੇਂ ਕਰਨ ਜੌਹਰ ਦੇ ਕਾਫੀ ਕਰੀਬੀ ਹਨ ।ਇਸ ਤੋਂ ਇਲਾਵਾ ਸ਼ਾਹਰੁਖ ਖਾਨ ਅਤੇ ਫਰਹਾ ਖਾਨ ਨੂੰ ਵੀ ਦੀਪਿਕਾ ਨੇ ਖਾਸ ਸੱਦਾ ਭੇਜਿਆ ਹੈ ਕਿਉਂਕਿ ਦੀਪਿਕਾ ਨੇ ਉਹਨਾਂ ਦੇ ਨਾਲ ਹੀ ਫਿਲਮ 'ਓਮ ਸ਼ਾਂਤੀ ਓਮ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।

ਹੋਰ ਦੇਖੋ :ਫੁਲ ਆਨ ਮਸਤੀ ‘ਚ ਪ੍ਰਿੰਸ–ਯੁਵਿਕਾ ,ਤਸਵੀਰਾਂ ਹੋ ਰਹੀਆਂ ਵਾਇਰਲ

Deepika Padukone, Ranveer Singh Deepika Padukone, Ranveer Singh

ਸ਼ਾਹਰੁਖ, ਕਰਨ ਅਤੇ ਫਰਹਾ ਤੋਂ ਇਲਾਵਾ ਸੰਜੇ ਲੀਲਾ ਭੰਸਾਲੀ ਨੂੰ ਦੋਵਾਂ ਨੇ ਖਾਸ ਤੌਰ 'ਤੇ ਸੱਦਾ ਭੇਜਿਆ ਹੈ । ਦੋਵਾਂ ਨੂੰ ਸਭ ਤੋਂ ਪਹਿਲਾ ਸੰਜੇ ਲੀਲਾ ਭੰਸਾਲੀ ਹੀ 'ਰਾਮ ਲੀਲਾ' ਫਿਲਮ ਦੇ ਜ਼ਰੀਏ ਇੱਕਠੇ ਲੈ ਕੇ ਆਏ ਸਨ ਬਾਅਦ ਵਿੱਚ ਇਸ ਜੋੜੀ ਨੇ ਉਹਨਾਂ ਦੀਆਂ ਦੋ ਹੋਰ ਫਿਲਮਾਂ ਵਿੱਚ ਕੰਮ ਕੀਤਾ ਤੇ ਹੌਲੀ ਹੌਲੀ ਦੋਵਾਂ ਦਾ ਪਿਆਰ ਪਰਵਾਨ ਚੜ ਗਿਆ ।

Deepika Padukone, Ranveer Singh Deepika Padukone, Ranveer Singh

ਪ੍ਰਿਅੰਕਾ ਚੋਪੜਾ ਦੋਵਾਂ ਦੀ ਕਰੀਬੀ ਰਹੀ ਹੈ ,ਇਸ ਲਈ ਉਸ ਨੂੰ ਵੀ ਵਿਆਹ ਵਿੱਚ ਸ਼ਾਮਿਲ ਹੋਣ ਲਈ ਸੱਦਾ ਭੇਜਿਆ ਗਿਆ ਹੈ । ਖਬਰਾਂ ਦੀ ਮੰਨੀਏ ਤਾਂ 13 ਨਵੰਬਰ ਨੂੰ ਮਹਿੰਦੀ ਅਤੇ ਹਲਦੀ ਦੀ ਰਸਮ ਪੂਰੀ ਕੀਤੀ ਜਾਵੇਗੀ । ਫਿਰ 14 ਨਵੰਬਰ ਤੇ 15 ਨਵੰਬਰ ਨੂੰ ਪਰਿਵਾਰਕ ਅਤੇ ਰਿਵਾਇਤੀ ਰਸਮਾਂ ਨਾਲ ਦੋਹਾਂ ਦਾ ਵਿਆਹ ਹੋਵੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network