ਗਜ਼ਲ ਗਾਇਕ ਭੁਪਿੰਦਰ ਸਿੰਘ ਪੰਜ ਤੱਤਾਂ ‘ਚ ਹੋਏ ਵਿਲੀਨ, ਅੱਧੀ ਰਾਤ ਨੂੰ ਜਾਣੋ ਕਿਉਂ ਕੀਤਾ ਗਿਆ ਅੰਤਿਮ ਸਸਕਾਰ

written by Shaminder | July 19, 2022

ਉੱਘੇ ਗਜ਼ਲ ਗਾਇਕ ਭੁਪਿੰਦਰ ਸਿੰਘ (Bhupinder singh) ਦਾ ਦਿਹਾਂਤ (Death) ਹੋ ਗਿਆ । ਜਿਸ ਤੋਂ ਬਾਅਦ ਪੂਰੀ ਫ਼ਿਲਮ ਅਤੇ ਮਿਊਜ਼ਿਕ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਗਈ । ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਲੈ ਕੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਭੁਪਿੰਦਰ ਸਿੰਘ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ ।ਗਾਇਕ ਭੁਪਿੰਦਰ ਸਿੰਘ ਕੋਰੋਨਾ ਦੇ ਨਾਲ ਪੀੜਤ ਸਨ । ਜਿਸ ਦੇ ਚੱਲਦਿਆਂ ਉਨ੍ਹਾਂ ਦਾ ਅੰਤਿਮ ਸਸਕਾਰ ਦੇਰ ਰਾਤ ਹੀ ਉਨ੍ਹਾਂ ਦੇ ਪੁੱਤਰ ਨਿਹਾਲ ਸਿੰਘ ਵੱਲੋਂ ਕਰ ਦਿੱਤਾ ਗਿਆ ਸੀ ।

singer bhupinder singh death -min image from twitter

ਹੋਰ ਪੜ੍ਹੋ : ਦੀਪ ਸਿੱਧੂ ਦੇ ਦਿਹਾਂਤ ਨੂੰ ਪੰਜ ਮਹੀਨੇ ਹੋਏ ਪੂਰੇ, ਫ਼ਿਲਮ ਡਾਇਰੈਕਟਰ ਅਮਰਦੀਪ ਗਿੱਲ ਨੇ ਸਾਂਝੀ ਕੀਤੀ ਭਾਵੁਕ ਪੋਸਟ, ਕਿਹਾ ‘ਤੇਰੇ ਬਿਨਾਂ ਇਸ ਸ਼ਹਿਰ ‘ਚ ਰਹਿਣਾ ਬਹੁਤ ਔਖਾ ਲੱਗਦਾ’

ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ । ਦੱਸਿਆ ਜਾ ਰਿਹਾ ਹੈ ਕਿ ਭੁਪਿੰਦਰ ਸਿੰਘ ਕੋਰੋਨਾ ਤੋਂ ਪੀੜਤ ਸਨ ਅਤੇ ਕਈ ਦਿਨਾਂ ਤੋਂ ਹਸਪਤਾਲ ‘ਚ ਦਾਖਲ ਸਨ ।ਨਿਊਜ਼ ਏਜੰਸੀ ਏਐਨਆਈ ਦੇ ਟਵੀਟ ਮੁਤਾਬਕ ਭੁਪਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਮੁੰਬਈ ਦੇ ਓਸ਼ੀਵਾਰਾ ਸ਼ਮਸ਼ਾਨਘਾਟ ਵਿੱਚ ਲਿਆਂਦਾ ਗਿਆ।

Bhupinder singh death- image From twitter

ਹੋਰ ਪੜ੍ਹੋ : ਬਿਮਾਰੀ ਦੇ ਚੱਲਦੇ ਇਸ ਨਾਮੀ ਫ਼ਿਲਮ ਨਿਰਦੇਸ਼ਕ ਦਾ ਹੋਇਆ ਦਿਹਾਂਤ, ਫਿਲਮ ਇੰਡਸਟਰੀ ‘ਚ ਸੋਗ ਦੀ ਲਹਿਰ

ਰਿਪੋਰਟ ਮੁਤਾਬਕ ਭੁਪਿੰਦਰ ਵੀ ਕੋਵਿਡ-19 ਤੋਂ ਪੀੜਤ ਸੀ, ਇਸ ਲਈ ਉਨ੍ਹਾਂ ਦੇ ਬੇਟੇ ਨਿਹਾਲ ਸਿੰਘ ਨੇ ਰਾਤ ਨੂੰ ਹੀ ਪਿਤਾ ਦਾ ਸਸਕਾਰ ਕਰ ਦਿੱਤਾ। ਭੁਪਿੰਦਰ ਸਿੰਘ ਨੂੰ ਸ਼ਰਧਾਂਜਲੀ ਦੇਣ ਦੇ ਲਈ ਕਈ ਹਸਤੀਆਂ ਉਨ੍ਹਾਂ ਦੇ ਘਰ ਪਹੁੰਚ ਰਹੀਆਂ ਹਨ ।

bhupinder-singh-

ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ ।ਦੱਸ ਦਈਏ ਕਿ ਉਹ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਨੂੰ ਮੁੰਬਈ ਦੇ ਕ੍ਰਿਟੀਕੇਅਰ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ । ਬੀਤੇ ਦਿਨ ਉਨ੍ਹਾਂ ਦੀ ਸਿਹਤ ਜ਼ਿਆਦਾ ਵਿਗੜ ਗਾਈ ਅਤੇ ਸੋਮਵਾਰ ਦੀ ਸ਼ਾਮ ਨੂੰ ਉਨ੍ਹਾਂ ਨੇ ਆਖਰੀ ਸਾਹ ਲਿਆ ।

You may also like