ਗਜ਼ਲ ਗਾਇਕ ਜਗਜੀਤ ਜ਼ਿਰਵੀ ਦਾ ਦਿਹਾਂਤ, ਸਤਵਿੰਦਰ ਬੁੱਗਾ ਨੇ ਸਾਂਝੀ ਕੀਤੀ ਪੋਸਟ

Written by  Shaminder   |  February 24th 2021 01:59 PM  |  Updated: February 24th 2021 01:59 PM

ਗਜ਼ਲ ਗਾਇਕ ਜਗਜੀਤ ਜ਼ਿਰਵੀ ਦਾ ਦਿਹਾਂਤ, ਸਤਵਿੰਦਰ ਬੁੱਗਾ ਨੇ ਸਾਂਝੀ ਕੀਤੀ ਪੋਸਟ

ਗਜ਼ਲ ਗਾਇਕ ਜਗਜੀਤ ਜ਼ਿਰਵੀ ਦਾ ਦਿਹਾਂਤ ਹੋ ਗਿਆ ਹੈ । ਇਸ ਬਾਰੇ ਇੱਕ ਪੋਸਟ ਗਾਇਕ ਸਤਵਿੰਦਰ ਬੁੱਗਾ ਨੇ ਸਾਂਝੀ ਕੀਤੀ ਹੈ । ਇਸ ਦੇ ਨਾਲ ਗਜ਼ਲ ਗਾਇਕ ਜਗਜੀਤ ਜ਼ਿਰਵੀ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਗਜ਼ਲ ਗਾਇਕ ਸ਼੍ਰੀ ਜਗਜੀਤ ਜ਼ਿਰਵੀ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ।

satwinder-bugga

ਹੋਰ ਪੜ੍ਹੋ : ਕਿਸਾਨਾਂ ਤੋਂ ਸੌ ਫ਼ਿਲਮਾਂ ਕੁਰਬਾਨ, ਕਿਸਾਨ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੋਨੀਆ ਮਾਨ ਨੇ

satwinder bugga share post

ਵਾਹਿਗੁਰੂ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ੇ ‘ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ’।ਜਗਜੀਤ ਸਿੰਘ ਜ਼ੀਰਵੀ ਇੱਕ ਪ੍ਰਸਿੱਧ ਗਜ਼ਲ ਗਾਇਕ ਸਨ।ਗਾਇਕ ਸਤਵਿੰਦਰ ਬੁੱਗਾ ਅਕਸਰ ਆਪਣੇ ਪੁਰਾਣੇ ਸਾਥੀਆਂ ਦੀਆਂ ਯਾਦਾਂ ਸਾਂਝੀਆਂ ਕਰਦੇ ਰਹਿੰਦੇ ਹਨ ।

satwinder bugga

ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਵੀ ਉਹ ਲਗਾਤਾਰ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਹਨ ਅਤੇ ਬੀਤੇ ਦਿਨੀਂ ਉਨ੍ਹਾਂ ਨੇ ਧਰਨੇ ਪ੍ਰਦਰਸ਼ਨ ਦੌਰਾਨ ਕਿਸਾਨਾਂ ਦੀ ਮੌਤ ‘ਤੇ ਵੀ ਇੱਕ ਪੋਸਟ ਸਾਂਝੀ ਕੀਤੀ ਸੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network