ਚਾਚਾ ਰੌਣਕੀ ਰਾਮ ਦੀ ਤਸਵੀਰ ਸਾਂਝੀ ਕਰਕੇ ਗੁਰਪ੍ਰੀਤ ਘੁੱਗੀ ਨੇ ਪੁਰਾਣੇ ਦਿਨਾਂ ਨੂੰ ਕੀਤਾ ਯਾਦ

written by Rupinder Kaler | March 04, 2021

ਅਦਾਕਾਰ ਗੁਰਪ੍ਰੀਤ ਘੁੱਗੀ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਅਕਸਰ ਕੁਝ ਨਾ ਕੁਝ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੇ ਰਹਿੰਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਆਪਣੇ ਉਸਤਾਦ ਤੇ ਟੀਵੀ ਅਦਾਕਾਰ ਬਲਵਿੰਦਰ ਵਿੱਕੀ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ । ਜਿਸ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

guggi image from ghuggigurpreet's Instagram
ਹੋਰ ਪੜ੍ਹੋ : ਰਾਖੀ ਸਾਵੰਤ ਨੂੰ ਪ੍ਰਸ਼ੰਸਕ ਨੇ ਭੇਜਿਆ ਇਸ ਤਰ੍ਹਾਂ ਦਾ ਤੋਹਫਾ, ਹੋ ਗਈ ਭਾਵੁਕ, ਵੀਡੀਓ ਵਾਇਰਲ gurpreet ghuggi ਇਸ ਤਸਵੀਰ ਵਿੱਚ ਬਲਵਿੰਦਰ ਵਿੱਕੀ ਦੇ ਨਾਲ ਗੁਰਪ੍ਰੀਤ ਘੁੱਗੀ ਵੀ ਨਜ਼ਰ ਆ ਰਹੇ ਹਨ । ਘੁੱਗੀ ਨੇ ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ ਹੈ ਕਿ ਇਹ ਤਸਵੀਰ ਉਹਨਾਂ ਦਿਨਾਂ ਦੀ ਹੈ ਜਦੋਂ ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । Gopi Longia debut in Punjabi Movie Ni Main Sass Kutni Karamjit Anmol Gurpreet Ghuggi ਗੁਰਪ੍ਰੀਤ ਘੁੱਗੀ ਵੱਲੋਂ ਸ਼ੇਅਰ ਕੀਤੀ ਇਸ ਤਸਵੀਰ ਨੂੰ ਉਹਨਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬਲਵਿੰਦਰ ਵਿੱਕੀ ਉਰਫ ਚਾਚਾ ਰੌਣਕੀ ਰਾਮ ਹੀ ਗੁਰਪ੍ਰੀਤ ਘੁੱਗੀ ਨੂੰ ਪੰਜਾਬੀ ਇੰਡਸਟਰੀ ਵਿੱਚ ਲੈ ਕੇ ਆਏ ਸਨ । ਇਸ ਜੋੜੀ ਨੇ ਜਲੰਧਰ ਦੂਰਦਰਸ਼ਨ ਨੂੰ ਬਹੁਤ ਸਾਰੇ ਪ੍ਰੋਗਰਾਮ ਦਿੱਤੇ ਸਨ ।

0 Comments
0

You may also like