ਸ਼ੈਰੀ ਮਾਨ ਦਾ ਨਵਾਂ ਗਾਣਾ ‘ਗੁੰਮਸ਼ੁਦਾ’ ਹਰ ਇੱਕ ਦੀ ਬਣਿਆ ਪਹਿਲੀ ਪਸੰਦ

written by Rupinder Kaler | August 01, 2020

ਗਾਇਕ ਸ਼ੈਰੀ ਮਾਨ ਦਾ ਨਵਾਂ ਗਾਣਾ ‘ਗੁੰਮਸ਼ੁਦਾ’ ਰਿਲੀਜ਼ ਹੋ ਗਿਆ ਹੈ । ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਨੂੰ ਇਹ ਗੀਤ ਬਹੁਤ ਪਸੰਦ ਆ ਰਿਹਾ ਹੈ । ਗਾਣੇ ਦੇ ਰਿਲੀਜ਼ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਹਜ਼ਾਰਾਂ ਵਿੱਚ ਹੋ ਗਈ ਹੈ । ਗੀਤ ਟੁੱਟੇ ਆਸ਼ਕਾਂ ਦੇ ਦਿਲ ਦੇ ਹਾਲ ਨੂੰ ਬਿਆਨ ਕਰਦਾ ਹੈ, ਜਿਸ ਦੇ ਬੋਲ ਹਰ ਇੱਕ ਦੇ ਦਿਲ ਨੂੰ ਛੂਹ ਲੈਂਦੇ ਹਨ । ਗੀਤ ਦੇ ਬੋਲ ਜਗਦੀਪ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਇੰਦਰ ਧੰਮੂ ਨੇ ਤਿਆਰ ਕੀਤਾ ਹੈ ।

https://www.instagram.com/p/CDWF-3MDlEw/

ਵੀਡੀਓ ਨਵਜੋਤ ਬੈਦਵਾਨ ਦੇ ਨਿਰਦੇਸ਼ਨ ਹੇਠ ਬਣਾਇਆ ਗਿਆ ਹੈ । ਫੀਮੇਲ ਆਰਟਿਸਟ ਦੇ ਤੌਰ ਤੇ ਜਪਨਜੋਤ ਕੌਰ ਨੇ ਕੰਮ ਕੀਤਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸ਼ੈਰੀ ਦਾ ਗਾਣਾ 4ਸਹੇਲੀਆਂ ਰਿਲੀਜ਼ ਹੋਇਆ ਸੀ । ਉਹਨਾਂ ਦਾ ਇਹ ਗਾਣਾ ਸੂਪਰਹਿੱਟ ਹੋਇਆ ਸੀ ।

https://www.instagram.com/p/B_uVi1Tj5fD/

0 Comments
0

You may also like