ਕੀ ਜੌਰਡਨ ਸੰਧੂ ਤੇ ਰੁਬੀਨਾ ਬਾਜਵਾ ਦੇ ਵਿਗੜੇ ਕੰਮ ਬਣਾਏਗੀ 'ਗਿੱਦੜਸਿੰਗੀ' !

Written by  Shaminder   |  October 26th 2019 09:24 AM  |  Updated: October 26th 2019 09:29 AM

ਕੀ ਜੌਰਡਨ ਸੰਧੂ ਤੇ ਰੁਬੀਨਾ ਬਾਜਵਾ ਦੇ ਵਿਗੜੇ ਕੰਮ ਬਣਾਏਗੀ 'ਗਿੱਦੜਸਿੰਗੀ' !

ਪਾਲੀਵੁੱਡ 'ਚ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ਬਣ ਰਹੀਆਂ ਨੇ । ਜੌਰਡਨ ਸੰਧੂ ਅਤੇ ਰੁਬੀਨਾ ਬਾਜਵਾ ਦੀ ਫ਼ਿਲਮ ਗਿੱਦੜਸਿੰਗੀ ਦੀ ਰਿਲੀਜ਼ ਡੇਟ ਵੀ ਸਾਹਮਣੇ ਆ ਚੁੱਕੀ ਹੈ ।ਇਹ ਫ਼ਿਲਮ 29 ਨਵੰਬਰ ਨੂੰ ਸਿਨੇਮਾ ਘਰਾਂ 'ਚ ਵੇਖਣ ਨੂੰ ਮਿਲੇਗੀ । ਇਸ ਫ਼ਿਲਮ ਦਾ ਇੱਕ ਹੋਰ ਪੋਸਟਰ ਸਾਂਝਾ ਕਰਦੇ ਹੋਏ ਜੌਰਡਨ ਸੰਧੂ ਨੇ ਖੁਲਾਸਾ ਕੀਤਾ ਹੈ ਕਿ ਜਲਦ ਹੀ ਉਹ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪਹੁੰਚ ਰਹੇ ਨੇ ।

ਹੋਰ ਵੇਖੋ:ਨੀਰੂ ਬਾਜਵਾ ਨੇ ਆਪਣੀ ਭੈਣ ਰੁਬੀਨਾ ਬਾਜਵਾ ਨੂੰ ਦੀਵਾਲੀ ’ਤੇ ਦਿੱਤਾ ਇਹ ਤੋਹਫਾ

https://www.instagram.com/p/B4C_CmyBeme/

ਇਸ ਫ਼ਿਲਮ 'ਚ ਰੁਬੀਨਾ ਬਾਜਵਾ ਜੋਰਡਨ ਸੰਧੂ,ਰਵਿੰਦਰ ਗਰੇਵਾਲ,ਸਾਨਵੀ ਧੀਮਾਨ ਅਤੇ ਕਰਨ ਮਹਿਤਾ ਨਜ਼ਰ ਆਉਣਗੇ । ਇਸ ਫ਼ਿਲਮ ਦੀ ਕਹਾਣੀ ਕਿਸ ਤਰ੍ਹਾਂ ਦੀ ਹੈ ਇਸ ਬਾਰੇ ਖੁਲਾਸਾ ਅਜੇ ਨਹੀਂ ਹੋ ਸਕਿਆ ਹੈ । ਪਰ ਫ਼ਿਲਮ ਦੇ ਨਾਂਅ ਤੇ ਗੌਰ ਕੀਤਾ ਜਾਏ ਤਾਂ ਪੰਜਾਬੀਆਂ ਵੱਲੋਂ ਗਿੱਦੜਸਿੰਗੀ ਨੂੰ ਬਹੁਤ ਹੀ ਲੱਕੀ ਮੰਨਿਆ ਜਾਂਦਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਗਿੱਦੜ ਸਿੰਗੀ ਕਿਸੇ ਦੇ ਵੀ ਵਿਗੜੇ ਕੰਮ ਬਣਾ ਦਿੰਦੀ ਹੈ ।

https://www.instagram.com/p/B3_dkowBOVm/

ਅਜਿਹਾ ਮੰਨਿਆ ਜਾਂਦਾ ਹੈ ਕਿ ਕੋਰਟ ਕਚਹਿਰੀ ਦੇ ਕੰਮ ਸਿਰੇ ਚੜਾਉਣੇ ਹੋਣ ਤਾਂ ਕੋਲ ਗਿੱਦੜ ਸਿੰਗੀ ਰੱਖਣੀ ਚਾਹੀਦੀ ਹੈ । ਪਰ ਰੁਬੀਨਾ ਬਾਜਵਾ ਅਤੇ ਜੋਰਡਨ ਸੰਧੂ ਦੀ ਇਹ ਗਿੱਦੜ ਸਿੰਗੀ ਕਿਸ ਤਰ੍ਹਾਂ ਦਾ ਕਮਾਲ ਕਰੇਗੀ । ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ,ਪਰ ਫ਼ਿਲਮ ਦਾ ਨਾਂਅ ਬਹੁਤ ਹੀ ਰੋਚਕ ਹੈ ਜੋ ਪੰਜਾਬ ਦੇ ਲੋਕਾਂ 'ਚ ਬਹੁਤ ਹੀ ਹਰਮਨ ਪਿਆਰੀ ਅਤੇ ਕ੍ਰਿਸ਼ਮਾਈ ਹੈ ।

https://www.instagram.com/p/B31RVzFBoRI/

ਰੁਬੀਨਾ ਬਾਜਵਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਲਾਈਏ ਜੇ ਯਾਰੀਆਂ ਜੋ ਹਰੀਸ਼ ਵਰਮਾ, ਰੂਪੀ ਗਿੱਲ ਅਤੇ ਅਮਰਿੰਦਰ ਗਿੱਲ ਨਾਲ ਆਈ ਸੀ ਉਸ ਨੂੰ ਵੀ ਬਹੁਤ ਹੀ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਹਰੀਸ਼ ਵਰਮਾ ਨਾਲ ਆਈ 'ਮੁੰਡਾ ਹੀ ਚਾਹੀਦਾ' 'ਚ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ ਹੁਣ ਇਸ ਫ਼ਿਲਮ 'ਚ ਉਹ ਕੀ ਕਮਾਲ ਕਰਦੇ ਨੇ ਇਹ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network