ਗਿੱਲ ਰਣਜੋਧ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ ‘ਬਾਰਬੀ ਡੌਲ’

Written by  Lajwinder kaur   |  December 17th 2019 04:27 PM  |  Updated: December 17th 2019 04:27 PM

ਗਿੱਲ ਰਣਜੋਧ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ ‘ਬਾਰਬੀ ਡੌਲ’

ਪੰਜਾਬੀ ਗਾਇਕ ਗਿੱਲ ਰਣਜੋਧ ਜੋ ਕਿ ਬਹੁਤ ਜਲਦ ਆਪਣੇ ਨਵੇਂ ਗੀਤ ਬਾਰਬੀ ਡੌਲ (Barbee Doll) ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਣ ਜਾ ਰਹੇ ਹਨ। ਜੀ ਹਾਂ ਉਨ੍ਹਾਂ ਦੇ ਨਵੇਂ ਗੀਤ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ। ਬਾਰਬੀ ਡੌਲ ਟਾਈਟਲ ਹੇਠ ਇਸ ਗੀਤ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਕੀਤਾ ਜਾਵੇਗਾ।

ਹੋਰ ਵੇਖੋ:ਬਾਲੀਵੁੱਡ ਫ਼ਿਲਮ ਗੁੱਡ ਨਿਊਜ਼ 'ਚ ਲੱਗਿਆ ਇੱਕ ਹੋਰ ਪੰਜਾਬੀ ਗੀਤ ਦਾ ਤੜਕਾ, ਦਰਸ਼ਕਾਂ ਨੂੰ ਭੰਗੜਾ ਪਾਉਣ ਲਈ ਕਰ ਰਿਹਾ ਹੈ ਮਜਬੂਰ, ਦੇਖੋ ਵੀਡੀਓ

ਇਸ ਗਾਣੇ ਦੇ ਬੋਲ ਕਿੰਗ ਰਿੱਕੀ ਨੇ ਲਿਖੇ ਨੇ ਤੇ ਮਿਊਜ਼ਿਕ ਦਿੱਤਾ ਹੈ JEFFRICK ਨੇ । ਇਸ ਗਾਣੇ ਦਾ ਵੀਡੀਓ TDOT ਫਿਲਮਸ ਵੱਲੋਂ ਤਿਆਰ ਕੀਤਾ ਗਿਆ ਹੈ। ਟੀ-ਸੀਰੀਜ਼ ਦੇ ਲੇਬਲ ਹੇਠ ਇਸ ਗਾਣੇ ਨੂੰ 18 ਦਸੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਗਾਣੇ ਦੇ ਨਾਂਅ ਤੋਂ ਇਹ ਗਾਣਾ ਰੋਮਾਂਟਿਕ ਜ਼ੌਨਰ ਦਾ ਲੱਗਦਾ ਹੈ। ਜਿਸ ਨੂੰ ਗਿੱਲ ਰਣਜੋਧ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਦੇ ਹੋਏ ਨਜ਼ਰ ਆਉਣਗੇ।

ਇਸ ਤੋਂ ਪਹਿਲਾਂ ਵੀ ਗਿੱਲ ਰਣਜੋਧ ਗੁਲਾਬੀ ਪੱਤਿਆਂ, ਹੱਸਦਾ ਹੰਝੂ, ਕੀ ਫ਼ਾਇਦਾ, ਜ਼ਮਾਨਾ ਵਰਗੇ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network