Advertisment

ਮੇਰੇ ਲਿਖੇ ਲਫ਼ਜ਼ਾਂ ਨੂੰ ਤੁਹਾਡੇ ਤੱਕ ਲੈ ਕੇ ਆਉਣ ‘ਚ ਰਾਜਵੀਰ ਜਵੰਦਾ ਦਾ ਬਹੁਤ ਵੱਡਾ ਯੋਗਦਾਨ- ਗਿੱਲ ਰੌਂਤਾ

author-image
By Lajwinder kaur
New Update
ਮੇਰੇ ਲਿਖੇ ਲਫ਼ਜ਼ਾਂ ਨੂੰ ਤੁਹਾਡੇ ਤੱਕ ਲੈ ਕੇ ਆਉਣ ‘ਚ ਰਾਜਵੀਰ ਜਵੰਦਾ ਦਾ ਬਹੁਤ ਵੱਡਾ ਯੋਗਦਾਨ- ਗਿੱਲ ਰੌਂਤਾ
Advertisment
ਪੰਜਾਬੀ ਇੰਡਸਟਰੀ ਦੇ ਨਾਮੀ ਗੀਤਕਾਰ ਗਿੱਲ ਰੌਂਤਾ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਵਧੀਆ ਗੀਤ ਦਿੱਤੇ ਹਨ। ਗੁਰਵਿੰਦਰ ਸਿੰਘ ਗਿੱਲ ਜਿਨ੍ਹਾਂ ਨੂੰ ਗਿੱਲ ਰੌਂਤੇ ਵਾਲੇ ਦੇ ਨਾਂਅ ਨਾਲ ਮਿਊਜ਼ਿਕ ਜਗਤ ‘ਚ ਵਾਹ ਵਾਹੀ ਖੱਟੀ ਹੈ। ਆਪਣੀ ਅਣਥੱਕ ਮਿਹਨਤ ਸਦਕਾ ਉਨ੍ਹਾਂ ਨੇ ਕਾਮਯਾਬੀ ਹਾਸਿਲ ਕੀਤੀ ਹੈ।
View this post on Instagram
 

#surname #shandar #kangni #daler #kesrijhande #muchhakundiyan #iltaan #rauledizameen #americavscoresa 9 ਗਾਣੇ ਕੱਠਿਆ ਦੇ ਆਏ ਨੇ ਤੁਸੀਂ ਸਾਰਿਆਂ ਨੇ ਰੱਜਮਾਂ ਪਿਆਰ ਦਿੱਤਾ ਦਸਵਾਂ ਗਾਣਾ ਹੁਣ ਆ ਰਿਹਾ ਆਸ ਕਰਦੇ ਆ ਸਾਡੀ ਇਸ ਜੋੜੀ ਨੂੰ ਫੇਰ ਪਿਆਰ ਦਿਉਗੇ ।ਮੇਰੇ ਲਿਖੇ ਲਫ਼ਜ਼ਾਂ ਨੂੰ ਥੋਡੇ ਤੱਕ ਲੈਕੇ ਆਉਣ ਵਿੱਚ @rajvirjawandaofficial ਦਾ ਬਹੁਤ ਵੱਡਾ ਯੋਗਦਾਨ ਰਿਹਾ ਮੈਨੂੰ ਲੱਗਦਾ ਕਲਾ ਸੁਮੇਲ ਦਾ ਨਾਂ ਤੇ ਅਸੀਂ ਦੋਵੇਂ ਇੱਕ ਦੂਜੇ ਬਿਨਾਂ ਅਧੂਰੇ ਸੀ ਧੰਨਵਾਦ ਬਾਈ @jasvirpal_jassrecords ਦਾ ਜਿਨਾਂ ਦੀ ਬਦੌਲਤ ਇਹ ਜੋੜੀ ਤੁਹਾਡੇ ਅੱਗੇ ਹਾਜ਼ਰ ਹੋ ਸਕੀ ਸ਼ੁਕਰ ਵਾਹਿਗੁਰੂ ਜੀ ਦਾ ਜਿੰਨਾ ਸਫਲਤਾ ਬਖ਼ਸ਼ੀ ਤੇ ਲਵਯੂ ਥੋਨੂੰ ਸਾਰਿਆਂ ਨੂੰ ਜਿਨਾਂ ਕਰਕੇ ਸਾਡਾ ਦੋਵਾਂ ਦਾ ਬਯੂਦ ਆ ਬੱਸ ਅੱਗੇ ਵੀ ਸਿਰਤੇ ਹੱਥ ਰੱਖਿਓ ਲਵਯੂ #gillraunta #rajvirjawanda #jassrecords @gillraunta #note :- ਸਾਡਾ ਹੁਣ ਤੱਕ ਦਾ ਕਿਹੜਾ ਗਾਣਾ ਥੌਨੂੰ ਸਭ ਤੋਂ ਵਧੀਆਂ ਲੱਗਿਆ ?

A post shared by GILL RAUNTA (@gillraunta) on

Advertisment
ਹੋਰ ਵੇਖੋ:ਆਰ ਨੇਤ ਦੇ ਗੀਤ ‘ਦਬਦਾ ਕਿੱਥੇ ਆ’ ਨੇ ਵੀ ਜਿੱਤਿਆ ਸਰਗੁਣ ਮਹਿਤਾ ਦਾ ਦਿਲ, ਦੇਖੋ ਵੀਡੀਓ ਫ਼ਿਲਮ ਅਰਦਾਸ ‘ਚ ਉਨ੍ਹਾਂ ਵੱਲੋਂ ਲਿਖਿਆ ਗੀਤ ‘ਕਾਵਾਂ ਵਾਲੀ ਪੰਚਾਇਤ’ ਜਿਸ ਨੂੰ ਐਮੀ ਵਿਰਕ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਸੀ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕਾਂ ਨੇ ਗਾਏ ਹਨ। ਗਿੱਲ ਰੌਂਤੇ ਜੋ ਕਿ ਸ਼ੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਜਿਸਦੇ ਚੱਲਦੇ ਉਨ੍ਹਾਂ ਨੇ ਬਹੁਤ ਹੀ ਖ਼ਾਸ ਪੋਸਟ ਆਪਣੇ ਸ਼ੋਸ਼ਲ ਮੀਡੀਆ ਅਕਾਉਂਟ ਉੱਤੇ ਪਾਈ ਹੈ। ਉਨ੍ਹਾਂ ਨੇ ਰਾਜਵੀਰ ਜਵੰਦਾ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖੀ ਹੈ ਜਿਸ ‘ਚ ਉਨ੍ਹਾਂ ਨੇ ਕਿਹਾ ਹੈ ਕਿ 9 ਗੀਤ ਮੇਰੀ ਕਲਮ ‘ਚੋਂ ਤੇ ਰਾਜਵੀਰ ਜਵੰਦਾ ਦੀ ਆਵਾਜ਼ 'ਚ ਆ ਚੁੱਕੇ ਨੇ। ਜਿਸ ਨੂੰ ਦਰਸ਼ਕਾਂ ਵੱਲੋਂ ਰਾਜਵੀਰ ਜਵੰਦਾ ਦੇ ਇਨ੍ਹਾਂ ਗੀਤ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਜਿਸ ਦੇ ਚੱਲਦੇ ਇਹ ਜੋੜੀ ਦਸਵਾਂ ਗੀਤ ਲੈ ਕੇ ਆ ਰਹੀ ਹੈ। ਦੋਵਾਂ ਦੀ ਇਹ ਜੋੜੀ ਸਰਨੇਮ, ਸ਼ਾਨਦਾਰ, ਕੰਗਣੀ, ਦਲੇਰ, ਆਦਿ ਕਈ ਹੋਰ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਰਾਜਵੀਰ ਜਵੰਦਾ ਦੀ ਆਵਾਜ਼ ਤੇ ਗਿੱਲ ਰੌਂਤਾ ਵੱਲੋਂ ਲਿਖੇ ਗੀਤਾਂ ਨੂੰ ਸਰੋਤਿਆਂ ਵੱਲੋਂ ਰੱਜ ਕੇ ਪਿਆਰ ਮਿਲਿਆ ਹੈ।
#punjabi-song #ammy-virk #rajvir-jawanda #gill-raunta
Advertisment

Stay updated with the latest news headlines.

Follow us:
Advertisment
Advertisment
Latest Stories
Advertisment