ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਰਣਜੀਤ ਬਾਵਾ ਤੇ ਗਿੰਨੀ ਕਪੂਰ ਦਾ ਇਹ ਵਾਇਰਲ ਵੀਡੀਓ

Written by  Lajwinder kaur   |  July 10th 2020 06:21 PM  |  Updated: July 10th 2020 06:21 PM

ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਰਣਜੀਤ ਬਾਵਾ ਤੇ ਗਿੰਨੀ ਕਪੂਰ ਦਾ ਇਹ ਵਾਇਰਲ ਵੀਡੀਓ

ਪੰਜਾਬੀ ਗਾਇਕ ਰਣਜੀਤ ਬਾਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਏਨੀਂ ਦਿਨੀਂ ਇੰਸਟਾਗ੍ਰਾਮ ਪਲੇਟਫਾਰਮ ਉੱਤੇ ਰਣਜੀਤ ਬਾਵਾ ਦਾ ਪੁਰਾਣਾ ਗੀਤ ਚੰਡੀਗੜ੍ਹ ਰਿਟਰਨਜ਼ (ਤਿੰਨ ਲੱਖ) ਛਾਇਆ ਹੋਇਆ ਹੈ । ਫੈਨਜ਼ ਇਸ ਗੀਤ ਉੱਤੇ ਵੀਡੀਓ ਬਣਾ ਕੇ ਸ਼ੇਅਰ ਕਰ ਰਹੇ ਨੇ ।

ਹੋਰ ਵੇਖੋ: ਹਾਲਾਤਾਂ ਤੋਂ ਹਾਰੇ ਇਨਸਾਨ ‘ਚ ਜਜ਼ਬਾ ਭਰ ਰਿਹਾ ਹੈ ਰਣਜੀਤ ਬਾਵਾ ਦਾ ਨਵਾਂ ਗੀਤ ‘ਮੰਜ਼ਿਲ’, ਸਰੋਤਿਆਂ ਨੂੰ ਆ ਰਿਹਾ ਪਸੰਦ

ਅਜਿਹੇ ‘ਚ ਗਿੰਨੀ ਕਪੂਰ ਨੇ ਵੀ ਇੱਕ ਵੀਡੀਓ ਸ਼ੇਅਰ ਕੀਤਾ ਹੈ । ਜਿਸ ‘ਚ ਉਹ ਰਣਜੀਤ ਬਾਵਾ ਦੇ ਨਾਲ ਚੰਡੀਗੜ੍ਹ ਰਿਟਨਜ਼ ਵਾਲੇ ਗੀਤ ਉੱਤੇ ਨੱਚਦੇ ਹੋਏ ਨਜ਼ਰ ਆ ਰਹੇ ਨੇ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ । ਗਿੰਨੀ ਕਪੂਰ ਕਈ ਨਾਮੀ ਗਾਇਕਾਂ ਦੇ ਗੀਤਾਂ ‘ਚ ਅਦਾਕਾਰੀ ਕਰ ਚੁੱਕੇ ਨੇ ।

ਜੇ ਗੱਲ ਕਰੀਏ ਰਣਜੀਤ ਬਾਵਾ ਦੇ ਵਰਕ ਫਰੰਟ ਦੀ ਤਾਂ ਉਹ ਬੈਕ ਟੂ ਬੈਕ ਗੀਤਾਂ ਦੇ ਨਾਲ ਦਰਸ਼ਕਾਂ ਖੂਬ ਮਨੋਰੰਜਨ ਕਰ ਰਹੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਸਰਗਰਮ ਨੇ । ਜਿਸ ਕਰਕੇ ਉਨ੍ਹਾਂ ਨੂੰ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ‘ਚ ‘FILMY YAAR OF THE YEAR’ ਕੈਟਾਗਿਰੀ ‘ਚ ਨਿੰਜਾ, ਰਣਜੀਤ ਬਾਵਾ ਤੇ ਜੱਸੀ ਗਿੱਲ ਨੂੰ ਇਹ ਅਵਾਰਡ ਮਿਲਿਆ ਹੈ । 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network