ਗਿੰਨੀ ਕਪੂਰ ਨੇ ਸਾਂਝੀਆਂ ਕੀਤੀਆਂ ਆਪਣੇ ਵਿਆਹ ਦੀਆਂ ਤਸਵੀਰਾਂ, ਸੋਸ਼ਲ ਮੀਡੀਆ ‘ਤੇ ਕੀਤੀਆਂ ਜਾ ਰਹੀਆਂ ਪਸੰਦ

written by Shaminder | March 10, 2021

ਗਿੰਨੀ ਕਪੂਰ ਵਿਆਹ ਤੋਂ ਬਾਅਦ ਲਗਾਤਾਰ ਆਪਣੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ । ਪੰਜਾਬੀ ਗੀਤਾਂ ‘ਚ ਆਪਣੀ ਅਦਾਕਾਰੀ ਦੇ ਨਾਲ ਸਭ ਦਾ ਦਿਲ ਜਿੱਤਣ ਵਾਲੀ ਗਿੰਨੀ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਹੋਰ ਤਸਵੀਰ ਸਾਂਝੀ ਕੀਤੀ ਹੈ ।

ginni Image From Ginni Kapoor’s Instagram
ਹੋਰ ਪੜ੍ਹੋ  :  ਅਦਾਕਾਰ ਰਣਵੀਰ ਸਿੰਘ ਨੇ ਆਪਣੀ ਬਜ਼ੁਰਗ ਪ੍ਰਸ਼ੰਸਕ ਨੂੰ ਦਿੱਤਾ ਸਰਪ੍ਰਾਈਜ਼, ਖਿੜਕੀ ‘ਚ ਹੀ ਖਲੋ ਕੇ ਬਜ਼ੁਰਗ ਫੈਨ ਨਾਲ ਕਰਦੇ ਰਹੇ ਗੱਲਬਾਤ
Ginni Image From Ginni Kapoor’s Instagram
ਇਸ ਤਸਵੀਰ ‘ਚ ਉਹ ਆਪਣੇ ਪਤੀ ਦੇ ਨਾਲ ਨਜ਼ਰ ਆ ਰਹੇ ਹਨ ।ਉਨ੍ਹਾਂ ਨੇ ਇਸ ਤਸਵੀਰ ਨੂੰ ਉਹ ਆਪਣੇ ਵਿਆਹ ਦੀ ਬਿਹਤਰੀਨ ਤਸਵੀਰ ਦੱਸ ਰਹੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਪਤੀ ਅਨਮੋਲ ਦੇ ਨਾਲ ਹੋਰ ਵੀ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।
ginni Image From Ginni Kapoor’s Instagram
ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ । ਦੱਸ ਦਈਏ ਕਿ ਬੀਤੇ ਮਹੀਨੇ ਉਨ੍ਹਾਂ ਦਾ ਵਿਆਹ ਹੋਇਆ ਹੈ । ਪੰਜਾਬੀ ਗੀਤਾਂ ‘ਚ ਬਤੌਰ ਮਾਡਲ ਉਨ੍ਹਾਂ ਨੇ ਆਪਣੀ ਖ਼ਾਸ ਪਛਾਣ ਬਣਾਈ ਹੈ ।
 
View this post on Instagram
 

A post shared by Ginni Kapoor (@ginni.kapoor.7)

ਉਨ੍ਹਾਂ ਨੇ ਬਤੌਰ ਮਾਡਲ ਪੰਜਾਬ ਦੇ ਲੱਗਪੱਗ ਹਰ ਗਾਇਕ ਦੇ ਨਾਲ ਕੰਮ ਕੀਤਾ ਹੈ । ਉਨ੍ਹਾਂ ਦੀ ਰਿੰਗ ਸੈਰੇਮਨੀ 14 ਫਰਵਰੀ ਯਾਨੀ ਕਿ ਵੈਲੇਂਨਟਾਈਨ ਡੇ ‘ਤੇ ਹੋਈ ਸੀ ।ਜਿਸ ਤੋਂ ਬਾਅਦ 16  ਫਰਵਰੀ ਨੂੰ ਉਨ੍ਹਾਂ ਨੇ ਅਨਮੋਲ ਦੇ ਨਾਲ ਫੇਰੇ ਲਏ ਸਨ ।

0 Comments
0

You may also like