ਮਲਾਇਕਾ ਤੋਂ ਵੱਖ ਹੋ ਕੇ ਅਰਬਾਜ਼ ਖ਼ਾਨ ਨੇ ਸਹੇਲੀ ਦਾ ਇਸ ਤਰ੍ਹਾਂ ਮਨਾਇਆ ਜਨਮ ਦਿਨ, ਵੀਡਿਓ ਵਾਇਰਲ   

written by Rupinder Kaler | May 21, 2019

ਬਾਲੀਵੁੱਡ ਅਦਾਕਾਰ, ਫ਼ਿਲਮ ਪ੍ਰੋਡਿਊਸਰ ਤੇ ਡਾਇਰੈਕਟਰ ਅਰਬਾਜ਼ ਖ਼ਾਨ ਏਨੀਂ ਦਿਨੀਂ ਆਪਣੀ ਸਹੇਲੀ Giorgia Andriani  ਦੇ ਨਾਲ ਰਿਸ਼ਤੇ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹਨ । ਹਾਲ ਹੀ ਵਿੱਚ ਅਰਬਾਜ਼ ਨੇ ਆਪਣੀ ਗਰਲ ਫ੍ਰੈਂਡ ਦਾ ਜਨਮ ਦਿਨ ਮਨਾਇਆ ਹੈ । ਇਸ ਬਰਥਡੇ ਪਾਰਟੀ ਵਿੱਚ Giorgia Andriani ਦੇ ਨਾਲ-ਨਾਲ ਪੂਰਾ ਖ਼ਾਨ ਪਰਿਵਾਰ ਸ਼ਾਮਿਲ ਹੋਇਆ ਸੀ । https://www.instagram.com/p/BxtPR2ghNiD/ ਇਹ ਪਾਰਟੀ ਮੁਬੰਈ ਦੇ ਇੱਕ ਰੈਸਟੋਰੈਂਟ ਵਿੱਚ ਮਨਾਈ ਗਈ ਸੀ । ਇਸ ਪਾਰਟੀ ਵਿੱਚ ਅਰਪਿਤਾ ਖ਼ਾਨ, ਆਯੂਸ਼ ਸ਼ਰਮਾ, ਹੇਲੇਨ, ਸਲਮਾ ਖ਼ਾਨ, ਸਲੀਮ ਖ਼ਾਨ, ਸੋਹੇਲ ਖ਼ਾਨ ਤੇ ਉਸ ਦੀ ਪਤਨੀ ਸੀਮਾ ਖ਼ਾਨ ਸ਼ਾਮਿਲ ਹੋਈ ਸੀ । https://www.instagram.com/p/BxOpzFzh-Ye/ ਪਰ ਇਸ ਪਾਰਟੀ ਵਿੱਚ ਸਲਮਾਨ ਖ਼ਾਨ ਨਜ਼ਰ ਨਹੀਂ ਸਨ ਆਏ । ਸੋਮਵਾਰ ਦੀ ਰਾਤ ਨੂੰ ਮਨਾਈ ਗਈ ਇਸ ਪਾਰਟੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀਆਂ ਹਨ । ਇਹਨਾਂ ਤਸਵੀਰਾਂ ਵਿੱਚ ਅਰਬਾਜ਼ ਖ਼ਾਨ ਹਰ ਇੱਕ ਦੀ ਆਓ ਭਗਤ ਕਰਦੇ ਹੋਏ ਨਜ਼ਰ ਆ ਰਹੇ ਹਨ ।

Arbaaz Khan celebrated girlfriend Giorgia Andriani's birthday Arbaaz Khan celebrated girlfriend Giorgia Andriani's birthday
 

0 Comments
0

You may also like