ਗਿੱਪੀ ਗਰੇਵਾਲ ਅਤੇ ਅਫਸਾਨਾ ਖ਼ਾਨ ਦਾ ਨਵਾਂ ਗੀਤ ‘ਵੈਲਪੁਣਾ’ ਹੋਇਆ ਰਿਲੀਜ਼

Written by  Shaminder   |  November 23rd 2020 02:50 PM  |  Updated: November 23rd 2020 02:50 PM

ਗਿੱਪੀ ਗਰੇਵਾਲ ਅਤੇ ਅਫਸਾਨਾ ਖ਼ਾਨ ਦਾ ਨਵਾਂ ਗੀਤ ‘ਵੈਲਪੁਣਾ’ ਹੋਇਆ ਰਿਲੀਜ਼

ਗਿੱਪੀ ਗਰੇਵਾਲ ਅਤੇ ਅਫਸਾਨਾ ਖ਼ਾਨ ਦਾ ਨਵਾਂ ਗੀਤ ‘ਵੈਲਪੁਣਾ’ ’ ਰਿਲੀਜ਼ ਹੋ ਚੁੱਕਿਆ ਹੈ ।  ਇਸ ਗੀਤ ਦੇ ਬੋਲ ਕੁਲਸ਼ਾਨ ਸੰਧੂ ਨੇ ਲਿਖੇ ਹਨ ਜਦੋਂਕਿ ਵੀਡੀਓ ਰੌਬੀ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ ।ਇਸ ਗੀਤ ‘ਚ ਇੱਕ ਜੱਟ ਦੇ ਵੈਲਪੁਣੇ ਨੂੰ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਉਹ ਆਪਣੇ ਵੈਲਪੁਣੇ ਕਾਰਨ ਪੂਰੇ ਇਲਾਕੇ ‘ਚ ਮਸ਼ਹੂਰ ਹੈ ।

gippy Grewal

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ। ਅਫਸਾਨਾ ਖ਼ਾਨ ਦੇ ਨਾਲ ਗਾਏ ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਗੀਤਾਂ ਤੋਂ ਇਲਾਵਾ ਉਹ ਕਈ ਹਿੱਟ ਫ਼ਿਲਮਾਂ ਵੀ ਇੰਡਸਟਰੀ ਨੂੰ ਦੇ ਚੁੱਕੇ ਹਨ ।

ਹੋਰ ਪੜ੍ਹੋ : ਗੁਰਬਾਜ਼ ਨੇ ਆਪਣੇ ਕਿਊਟ ਅੰਦਾਜ਼ ਬੁਲਾਈ ‘ਸਤਿ ਸ੍ਰੀ ਅਕਾਲ ਜੀ’, ਗਿੱਪੀ ਗਰੇਵਾਲ ਨੇ ਸ਼ੇਅਰ ਕੀਤੀ ਆਪਣੇ ਛੋਟੇ ਬੇਟੇ ਦੀ ਕਿਊਟ ਤਸਵੀਰ

gippy grewal

ਅਰਦਾਸ ਵਰਗੀਆਂ ਹਿੱਟ ਫ਼ਿਲਮਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ ।ਉਹ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ।

sara gurpal and Gippy

ਆਪਣੇ ਆਪ ਨੂੰ ਸਥਾਪਿਤ ਕਰਨ ਲਈ ਉਨ੍ਹਾਂ ਨੇ ਕਰੜੀ ਮਿਹਨਤ ਕੀਤੀ ਅਤੇ ਇਸੇ ਮਿਹਨਤ ਦੀ ਬਦੌਲਤ ਹੀ ਉਨ੍ਹਾਂ ਨੇ ਇਹ ਮੁਕਾਮ ਹਾਸਲ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network