ਗਿੱਪੀ ਗਰੇਵਾਲ ਅਤੇ ਬੋਹੇਮੀਆ ਦੇ ਗੀਤ 'ਖਤਰਨਾਕ' ਦਾ ਆਡੀਓ ਕਲਿੱਪ ਆਇਆ ਸਾਹਮਣੇ

Written by  Shaminder   |  November 23rd 2019 10:25 AM  |  Updated: November 23rd 2019 10:25 AM

ਗਿੱਪੀ ਗਰੇਵਾਲ ਅਤੇ ਬੋਹੇਮੀਆ ਦੇ ਗੀਤ 'ਖਤਰਨਾਕ' ਦਾ ਆਡੀਓ ਕਲਿੱਪ ਆਇਆ ਸਾਹਮਣੇ

ਗਿੱਪੀ ਗਰੇਵਾਲ ਅਤੇ ਬੋਹੇਮੀਆ ਦੇ ਗੀਤ 'ਖਤਰਨਾਕ' ਦਾ ਆਡੀਓ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਗਿੱਪੀ ਗਰੇਵਾਲ ਨੇ ਖੁਲਾਸਾ ਕੀਤਾ ਹੈ ਕਿ ਇਸ ਗੀਤ ਦਾ ਵੀਡੀਓ ਵੀ ਜਲਦ ਹੀ ਸਾਹਮਣੇ ਆਵੇਗਾ । ਦੱਸ ਦਈਏ ਕਿ ਗਿੱਪੀ ਗਰੇਵਾਲ ਅਤੇ ਬੋਹੇਮੀਆ ਇਹ ਸ਼ਾਨਦਾਰ ਜੋੜੀ ਨਵੇਂ ਗੀਤ 'ਚ ਦੇਖਣ ਨੂੰ ਮਿਲਣ ਵਾਲੀ ਹੈ ਜਿਸ ਦਾ ਛੋਟਾ ਜਿਹਾ ਆਡੀਓ ਕਲਿੱਪ ਸਾਹਮਣੇ ਆ ਚੁੱਕਿਆ ਹੈ।

ਹੋਰ ਵੇਖੋ:ਪੰਜਾਬੀ ਰੰਗ ‘ਚ ਰੰਗਿਆ ਫ਼ਿਲਮ ਲਾਲ ਸਿੰਘ ਚੱਡਾ ਦਾ ਆਮਿਰ ਖ਼ਾਨ,ਵੀਡੀਓ ਵਾਇਰਲ

https://www.instagram.com/p/B5IVqcTgm0S/

ਗਾਣੇ ਦਾ ਨਾਮ ਹੈ 'ਖ਼ਤਰਨਾਕ' ਜਿਸ ਨੂੰ ਕੁਮਾਰ ਸੰਨੀ ਨੇ ਲਿਖਿਆ ਹੈ ਤੇ ਦੇਸੀ ਕਰਿਉ ਨੇ ਸੰਗੀਤ ਦਿੱਤਾ ਹੈ। ਗਿੱਪੀ ਗਰੇਵਾਲ ਦੀ ਅਵਾਜ਼ ਅਤੇ ਬੋਹੇਮੀਆ ਦੇ ਰੈਪ ਦਾ ਤੜਕਾ ਇਸ ਗਾਣੇ 'ਚ ਦੇਖਣ ਨੂੰ ਮਿਲਣ ਵਾਲਾ ਹੈ । 2017 'ਚ ਗੀਤ ਕਾਰ ਨੱਚਦੀ ਤੋਂ ਬਾਅਦ ਗਿੱਪੀ ਗਰੇਵਾਲ ਅਤੇ ਬੋਹੇਮੀਆ ਇੱਕ ਵਾਰ ਫਿਰ ਇਕੱਠੇ ਆ ਰਹੇ ਹਨ।

https://www.instagram.com/p/B5MU3PkF54i/

ਇਸ ਗੀਤ ਦਾ ਸ਼ੂਟ ਪਿਛਲੇ ਦਿਨੀਂ ਵਿਦੇਸ਼ 'ਚ ਹੀ ਕੀਤਾ ਗਿਆ ਹੈ ਜਿਸ ਦੇ ਸੈੱਟ ਤੋਂ ਬੋਹੇਮੀਆ ਅਤੇ ਗਿੱਪੀ ਗਰੇਵਾਲ ਨੇ ਵੀਡੀਓ ਵੀ ਸਾਂਝਾ ਕੀਤਾ ਸੀ। ਫ਼ਿਲਮ ਨਿਰਦੇਸ਼ਕ ਬਲਜੀਤ ਸਿੰਘ ਦਿਓ ਵੱਲੋਂ ਇਸ ਗਾਣੇ ਦੇ ਵੀਡੀਓ ਦਾ ਨਿਰਦੇਸ਼ਨ ਕੀਤਾ ਗਿਆ ਹੈ।ਗਿੱਪੀ ਗਰੇਵਾਲ ਦੀ ਹੋਮ ਪ੍ਰੋਡਕਸ਼ਨ ਕੰਪਨੀ ਹੰਬਲ ਮਿਊਜ਼ਿਕ ਦੇ ਲੇਬਲ ਨਾਲ ਇਸ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network