ਗਿੱਪੀ ਗਰੇਵਾਲ ਤੇ ਬੋਹੇਮੀਆ ਆਪਣੇ ਨਵੇਂ ਗੀਤ ‘ਖ਼ਤਰਨਾਕ’ ਨਾਲ ਕਰਵਾ ਰਹੇ ਨੇ ਅੱਤ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

written by Lajwinder kaur | December 01, 2019

ਪੰਜਾਬੀ ਗਾਇਕ ਗਿੱਪੀ ਗਰੇਵਾਲ ਆਪਣੇ ਨਵੇਂ ਸਿੰਗਲ ਟਰੈਕ ‘ਖ਼ਤਰਨਾਕ’ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਜੀ ਹਾਂ ਗੀਤ ਕੁਝ ਸਮੇਂ ਪਹਿਲਾਂ ਹੀ ਰਿਲੀਜ਼ ਹੋਇਆ ਹੈ। ਖ਼ਤਰਨਾਕ ਗੀਤ ਨੂੰ ਗਿੱਪੀ ਗਰੇਵਾਲ ਨੇ ਆਪਣੀ ਦਮਦਾਰ ਆਵਾਜ਼ ਨਾਲ ਸ਼ਿੰਗਾਰਿਆ ਹੈ ਤੇ ਰੈਪ ਦਾ ਤੜਕਾ ਨਾਮੀ ਰੈਪਰ ਬੋਹੇਮੀਆ ਨੇ ਲਗਾਇਆ ਹੈ। ਦੋਵਾਂ ਗਾਇਕਾਂ ਦੀ ਜੁਗਲਬੰਦੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਇਸ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ।

ਹੋਰ ਵੇਖੋ:‘ਕੁਝ ਬੋਲ ਵੇ’ ਗੀਤ ਦੇ ਰਾਹੀਂ ਸਰਗੁਣ ਮਹਿਤਾ ਦੇ ਦਿਲ ਦੇ ਹਾਲ ਨੂੰ ਬਿਆਨ ਕਰ ਰਹੇ ਨੇ ਅਫਸਾਨਾ ਖ਼ਾਨ, ਦੇਖੋ ਵੀਡੀਓ

ਖ਼ਤਰਨਾਕ ਗੀਤ ਦੇ ਚੱਕਵੇ ਬੋਲ ਕੁਮਾਰ ਸੰਨੀ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਦਾ ਵੱਜ ਰਿਹਾ ਹੈ। ਨਿਰਦੇਸ਼ਕ ਬਲਜੀਤ ਸਿੰਘ ਦਿਓ ਵੱਲੋਂ ਗੀਤ ਦੇ ਵੀਡੀਓ ਨੂੰ ਸ਼ਾਨਦਾਰ ਤਿਆਰ ਕੀਤਾ ਗਿਆ ਹੈ। ਹੰਬਲ ਮਿਊਜ਼ਿਕ ਦੇ ਯੂ ਟਿਊਬ ਚੈਨਲ ਉੱਤੇ ਗਾਣੇ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ਤੇ ਗਾਣੇ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ।

You may also like