ਗਿੱਪੀ ਗਰੇਵਾਲ ਨਾਲ ਪੰਜਾਬੀ ਗੀਤ ਗਾਉਂਦਾ ਹੋਇਆ ਨਜ਼ਰ ਆਇਆ ਸ਼ਿੰਦਾ, ਵੀਡੀਓ ਹੋਇਆ ਵਾਇਰਲ

Written by  Lajwinder kaur   |  July 10th 2020 10:30 AM  |  Updated: July 10th 2020 10:30 AM

ਗਿੱਪੀ ਗਰੇਵਾਲ ਨਾਲ ਪੰਜਾਬੀ ਗੀਤ ਗਾਉਂਦਾ ਹੋਇਆ ਨਜ਼ਰ ਆਇਆ ਸ਼ਿੰਦਾ, ਵੀਡੀਓ ਹੋਇਆ ਵਾਇਰਲ

ਪੰਜਾਬੀ ਗਾਇਕ ਗਿੱਪੀ ਗਰੇਵਾਲ ਸੋਸ਼ਲ ਮੀਡੀਆ ਉੱਤੇ ਖੂਬ ਐਕਟਿਵ ਰਹਿੰਦੇ ਨੇ । ਉਹ ਅਕਸਰ ਹੀ ਆਪਣੇ ਬੱਚਿਆਂ ਦੀਆਂ ਕਿਊਟ ਵੀਡੀਓ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ । ਜੇ ਗੱਲ ਕਰੀਏ ਸ਼ਿੰਦੇ ਦੀ ਤਾਂ ਉਸ ਦੀਆਂ ਕਿਊਟ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆਉਂਦਾ ਹੈ । ਫੈਨਜ਼ ਗਿੱਪੀ ਗਰੇਵਾਲ ਨੂੰ ਕਮੈਂਟਸ ਕਰਕੇ ਕਹਿ ਰਹੇ ਸੀ ਕਿ ਸ਼ਿੰਦੇ ਦੀਆਂ ਪੁਰਾਣੀਆਂ ਵੀਡੀਓਜ਼ ਵੀ ਸ਼ੇਅਰ ਕਰੋ । ਜਿਸਦੇ ਚੱਲਦੇ ਗਿੱਪੀ ਗਰੇਵਾਲ ਨੇ ਸ਼ਿੰਦੇ ਦੇ ਕੁਝ ਪੁਰਾਣੇ ਵੀਡੀਓਜ਼ ਸ਼ੇਅਰ ਕੀਤੇ ਨੇ ।

 

View this post on Instagram

 

#shindagrewal #gippygrewal

A post shared by Gippy Grewal (@gippygrewal) on

ਹੋਰ ਵੇਖੋ:ਗਾਇਕ ਰਾਜ ਬਰਾੜ ਦੀ ਧੀ ਸਵੀਤਾਜ ਬਰਾੜ ਦੀ ਸਾਦਗੀ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਪਿੰਡ ਦੀ ਆਬੋ ਹਵਾ ਦਾ ਲੈ ਰਹੇ ਨੇ ਅਨੰਦ

ਇੱਕ ਵੀਡੀਓ ਜਿਸ ‘ਚ ਸ਼ਿੰਦਾ ਗਿੱਪੀ ਗਰੇਵਾਲ ਦੇ ਨਾਲ ‘ਹਿੱਕ ਵਿੱਚ ਜਾਨ’ ਸੌਂਗ ਦੇ ਕੁਝ ਬੋਲ ਗੁਣਗੁਣਾ ਰਹੇ ਨੇ । ਵੀਡੀਓ ‘ਚ ਬਾਪ ਪੁੱਤ ‘ਦਿਲ ਡਾਲਰਾਂ ਤੋਂ ਹਾਏ ਨੀ ਪਾਊਂਡਾਂ ਨਾਲੋਂ ਵੱਡਾ ਤੇਰੇ ਯਾਰ ਦਾ ਭਾਵੇਂ ਜੇਬ ਵਿੱਚ ਭਾਣ ਰੱਖੀ ਆ’ ਬੋਲ ਗਾਉਂਦੇ ਹੋਏ ਨਜ਼ਰ ਆ ਰਹੇ ਨੇ । ਦੋਵਾਂ ਦੀ ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ।

View this post on Instagram

 

ਗੰਗਮ ਸਟੈਲ #reelitfeelit #gippygrewal #ekomgrewal #shindagrewal

A post shared by Gippy Grewal (@gippygrewal) on

gippy grewal with ardaas karaan team

ਇਸ ਤੋਂ ਇਲਾਵਾ ਗਿੱਪੀ ਗਰੇਵਾਲ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਹੈ । ਜਿਸ ਉਹ ਏਕਮ ਤੇ ਸ਼ਿੰਦੇ ਦੇ ਨਾਲ ਗੰਗਮ ਸਟਾਈਲ ਵਾਲੇ ਗੀਤ ‘ਤੇ ਆਈ ਬਰੋ ਚੇਲੈਂਜ ਪੂਰਾ ਕਰਦੇ ਹੋਏ ਦਿਖਾਈ ਦੇ ਰਹੇ ਨੇ । ਇਸ ਵੀਡੀਓ ਨੂੰ ਅਜੇ ਤੱਕ ਇੱਕ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ ।

gippy grewal

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network