ਗਿੱਪੀ ਗਰੇਵਾਲ ਤੇ ਜ਼ਰੀਨ ਖਾਨ ਦੀ ਫਿਲਮ 'ਡਾਕਾ' ਦੀ ਰਿਲੀਜ਼ ਡੇਟ ਦਾ ਐਲਾਨ, ਇਸ ਦਿਨ ਹੋਣ ਜਾ ਰਹੀ ਹੈ ਰਿਲੀਜ਼

written by Aaseen Khan | March 29, 2019

ਗਿੱਪੀ ਗਰੇਵਾਲ ਤੇ ਜ਼ਰੀਨ ਖਾਨ ਦੀ ਫਿਲਮ 'ਡਾਕਾ' ਦੀ ਰਿਲੀਜ਼ ਡੇਟ ਦਾ ਐਲਾਨ, ਇਸ ਦਿਨ ਹੋਣ ਜਾ ਰਹੀ ਹੈ ਰਿਲੀਜ਼ : ਗਿੱਪੀ ਗਰੇਵਾਲ ਤੇ ਜ਼ਰੀਨ ਖਾਨ ਸਟਾਰਰ ਫਿਲਮ 'ਡਾਕਾ' ਜਿਸ ਦੇ ਸੈੱਟ ਤੋਂ ਆਏ ਦਿਨ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਗਿੱਪੀ ਗਰੇਵਾਲ ਦੀ ਇਸ ਫਿਲਮ ਦੀ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ। ਜੀ ਹਾਂ ਫਿਲਮ 13 ਸਤੰਬਰ ਨੂੰ ਇਸੇ ਸਾਲ ਵੱਡੇ ਪਰਦੇ 'ਤੇ ਦੇਖਣ ਨੂੰ ਮਿਲੇਗੀ। ਦੱਸ ਦਈਏ ਜ਼ਰੀਨ ਖਾਨ ਨਾਲ ਗਿੱਪੀ ਗਰੇਵਾਲ ਦੀ ਇਹ ਦੂਸਰੀ ਫਿਲਮ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਦੋਨਾਂ ਦੀ ਜੋੜੀ 2014 'ਚ ਆਈ ਫਿਲਮ 'ਜੱਟ ਜੇਮਸ ਬੌਂਡ' 'ਚ ਬਣੀ ਸੀ ਜੋ ਕਿ ਕਾਮਯਾਬ ਰਹੀ ਹੈ।


ਗਿੱਪੀ ਅਤੇ ਜ਼ਰੀਨ ਖਾਨ ਤੋਂ ਇਲਾਵਾ ਫਿਲਮ 'ਚ ਰਾਣਾ ਰਣਬੀਰ, ਹੌਬੀ ਧਾਲੀਵਾਲ, ਨਰੇਸ਼ ਕਠੂਰੀਆ, ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਵੀ ਨਜ਼ਰ ਆਉਣ ਵਾਲੀ ਹੈ। ਗਿੱਪੀ ਗਰੇਵਾਲ ਦੀ ਫਿਲਮ ਡਾਕਾ ਨੂੰ ਡਾਇਰੈਕਟ ਕਰ ਰਹੇ ਹਨ ਮਸ਼ਹੂਰ ਡਾਇਰੈਕਟਰ ਬਲਜੀਤ ਸਿੰਘ ਦਿਓ। ਇਸ ਮੂਵੀ ਨੂੰ ਪ੍ਰੋਡਿਊਸ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਗਿੱਪੀ ਗਰੇਵਾਲ ਤੇ ਉਹਨਾਂ ਦੀ ਧਰਮ ਪਤਨੀ ਰਵਨੀਤ ਕੌਰ ਗਰੇਵਾਲ ਕਰ ਰਹੇ ਹਨ। ਡਾਕਾ ਮੂਵੀ ਨੂੰ ਟੀਸੀਰੀਜ਼ ਤੇ ਹਮਬਲ ਮੋਸ਼ਨ ਪਿਕਚਰਸ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।

ਹੋਰ ਦੇਖੋ : ਗਿੱਪੀ ਗਰੇਵਾਲ ਬਣੇ ਗੱਬਰ ਤੇ ਰਾਣਾ ਰਣਬੀਰ ਠਾਕੁਰ, 'ਸ਼ੋਲੇ' ਫਿਲਮ ਦਾ ਦੇਖੋ ਰੀਮੇਕ


ਗਿੱਪੀ ਗਰੇਵਾਲ ਦੀ ਫਿਲਮ ਮੰਜੇ ਬਿਸਤਰੇ 2 ਵੀ ਸਿਨੇਮਾ 'ਚ ਧਮਾਲ ਮਚਾਉਣ ਲਈ ਤਿਆਰ ਹੈ ਜੋ ਕਿ 12 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਨੂੰ ਵੀ ਬਲਜੀਤ ਸਿੰਘ ਦਿਓ ਵੱਲੋਂ ਹੀ ਡਾਇਰੈਕਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਰਗੁਣ ਮਹਿਤਾ ਨਾਲ ਚੰਡੀਗੜ੍ਹ ਅੰਬਰਸਰ ਚੰਡੀਗੜ੍ਹ ਵੀ ਜਲਦ ਦੇਖਣ ਨੂੰ ਮਿਲੇਗੀ।

You may also like