Advertisment

ਗਿੱਪੀ ਗਰੇਵਾਲ ਨੇ ਫੈਨਜ਼ ਨੂੰ ਦਿੱਤਾ ਇੱਕ ਹੋਰ ਸਰਪ੍ਰਾਈਜ਼, ਕਰ ਦਿੱਤਾ ਨਵੀਂ ਫ਼ਿਲਮ ‘Singh vs Kaur2’ ਦਾ ਐਲਾਨ

author-image
By Lajwinder kaur
New Update
ਗਿੱਪੀ ਗਰੇਵਾਲ ਨੇ ਫੈਨਜ਼ ਨੂੰ ਦਿੱਤਾ ਇੱਕ ਹੋਰ ਸਰਪ੍ਰਾਈਜ਼, ਕਰ ਦਿੱਤਾ ਨਵੀਂ ਫ਼ਿਲਮ ‘Singh vs Kaur2’ ਦਾ ਐਲਾਨ
Advertisment
ਪੰਜਾਬੀ ਗਾਇਕ ਤੇ ਐਕਟਰ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੇ ਰਹਿੰਦੇ ਨੇ । ਉਹ ਬੈਕ ਟੂ ਬੈਕ ਫ਼ਿਲਮਾਂ ਦੇ ਐਲਾਨ ਕਰ ਰਹੇ ਨੇ ।
Advertisment
gippy grewal image from instagram ਜਿਸ ਦੇ ਚੱਲਦੇ ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਇੱਕ ਹੋਰ  ਨਵੀਂ ਫ਼ਿਲਮ ‘Singh vs Kaur2’ ਦਾ ਐਲਾਨ ਕਰ ਦਿੱਤਾ ਹੈ । ਉਨ੍ਹਾਂ ਨੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਲਿਖਿਆ ਹੈ- ‘ਆਸ਼ਿਕ 'ਚੋਂ ਆਸ਼ਿਕੀ ਕੱਢ ਦਈਏ ਤਾਂ ਫੱਟ ਬਾਕੀ। ਬੰਦੇ 'ਚੋਂ ਡਰ ਕੱਢ ਦਈਏ ਤਾਂ ਜੱਟ ਬਾਕੀ। #SinghvsKaur2 #2021’ । ਇਸ ਪੋਸਟ ਉੱਤੇ ਪੰਜਾਬੀ ਕਲਾਕਾਰ ਤੇ ਫੈਨਜ਼ ਕਮੈਂਟਸ ਕਰਕੇ ਮੁਬਾਰਕਾਂ ਦੇ ਰਹੇ ਨੇ। ਇਸ ਪੋਸਟ ਉੱਤੇ ਵੱਡੀ ਗਿਣਤੀ ‘ਚ ਲਾਇਕਸ ਆ ਚੁੱਕੇ ਨੇ । gippy grewal next movie singh vs kaur 2 first look ਫ਼ਿਲਮ ਨੂੰ ਡਾਇਰੈਕਟ ਕਰਨਗੇ Navaniat Singh ਤੇ ਪ੍ਰੋਡਿਊਸ ਕਰ ਰਹੇ ਨੇ ਖੁਦ ਗਿੱਪੀ ਗਰੇਵਾਲ । ਹੰਬਲ ਮੋਸ਼ਨ ਪਿਕਚਰ ਵੱਲੋਂ ਇਸ ਨੂੰ ਸਾਲ 2021 ‘ਚ ਰਿਲੀਜ਼ ਕੀਤਾ ਜਾਵੇਗਾ । ਫ਼ਿਲਹਾਲ ਫ਼ਿਲਮ ਦੀ ਸਟਾਰ ਕਾਸਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ । ਇਹ ਫ਼ਿਲਮ ਸਾਲ 2013 ‘ਚ ਆਈ ਗਿੱਪੀ ਗਰੇਵਾਲ ਦੀ ਫ਼ਿਲਮ Singh vs Kaur ਦਾ ਸਿਕਵਲ ਹੋਵੇਗੀ । image of gippy grewal ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਏਨੀਂ ਦਿਨੀ ਲੰਡਨ ‘ਚ ਆਪਣੀ ਆਉਣ ਵਾਲੀ ਨਵੀਂ ਫ਼ਿਲਮ ‘ਪਾਣੀ ‘ਚ ਮਧਾਣੀ’ ਦੀ ਸ਼ੂਟਿੰਗ ਕਰ ਰਹੇ ਨੇ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਨੀਰੂ ਬਾਜਵਾ ਨਜ਼ਰ ਆਉਣਗੇ। gippy grewal and neeru bajwa  
Advertisment

Stay updated with the latest news headlines.

Follow us:
Advertisment
Advertisment
Latest Stories
Advertisment