ਗਿੱਪੀ ਗਰੇਵਾਲ ਲੈ ਕੇ ਆ ਰਹੇ ਹਨ ਇੱਕ ਹੋਰ ਹਿੱਟ ਫ਼ਿਲਮ ‘ਕੈਰੀ ਆਨ ਜੱਟਾ-3’

Written by  Rupinder Kaler   |  November 27th 2019 03:27 PM  |  Updated: November 27th 2019 03:27 PM

ਗਿੱਪੀ ਗਰੇਵਾਲ ਲੈ ਕੇ ਆ ਰਹੇ ਹਨ ਇੱਕ ਹੋਰ ਹਿੱਟ ਫ਼ਿਲਮ ‘ਕੈਰੀ ਆਨ ਜੱਟਾ-3’

ਬਾਲੀਵੁੱਡ ਵਾਂਗ ਪਾਲੀਵੁੱਡ ਵਿੱਚ ਸੀਕਵਲ ਫ਼ਿਲਮਾਂ ਦਾ ਸਿਲਸਿਲਾ ਕਾਫੀ ਚਿਰ ਤੋਂ ਚਲਦਾ ਆ ਰਿਹਾ ਹੈ । ਪਰ ਹੁਣ ਥ੍ਰੀਕੁਅਲ ਫ਼ਿਲਮਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ । ਜੀ ਹਾਂ ਹੁਣ ਪਾਲੀਵੁੱਡ ਵਿੱਚ ਕਿਸੇ ਇੱਕ ਫ਼ਿਲਮ ਦੇ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ-ਤਿੰਨ ਪਾਰਟ ਬਣਨ ਲੱਗੇ ਹਨ । ਹੁਣ ਪੰਜਾਬੀ ਇੰਡਸਟਰੀ ਦੇ ਸੂਪਰਸਟਾਰ ਗਿੱਪੀ ਗਰੇਵਾਲ ਆਪਣੀ ਸੁਪਰ ਹਿੱਟ ਫ਼ਿਲਮ ‘ਕੈਰੀ ਆਨ ਜੱਟਾ’ ਦਾ ਤੀਜਾ ਭਾਗ ਲੈ ਕੇ ਆ ਰਹੇ ਹਨ ।

https://www.instagram.com/p/B5OPSerAQw9/

ਇਸ ਦੀ ਜਾਣਕਾਰੀ ਗਿੱਪੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇੱਕ ਤਸਵੀਰ ਸ਼ੇਅਰ ਕਰਕੇ ਦਿੱਤੀ ਹੈ । ਖ਼ਬਰਾਂ ਦੀ ਮੰਨੀਏ ਤਾਂ ਇਸ ਫ਼ਿਲਮ ਨੂੰ ਡਾਇਰੈਕਟ ਵੀ ਸਮੀਪ ਕੰਗ ਹੀ ਕਰ ਰਹੇ ਹਨ ।ਫ਼ਿਲਮ ਦੀ ਸਟਾਰਕਾਸਟ ਵਿੱਚ ਬਿਨੂੰ ਢਿੱਲੋਂ, ਕਰਮਜੀਤ ਅਨਮੋਲ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ ਨਜ਼ਰ ਆ ਸਕਦੇ ਹਨ ।

https://www.instagram.com/p/B5WoJKIlRD4/

ਸੋ ਗਿੱਪੀ ਗਰੇਵਾਲ ਨੇ ਇਹ ਜਾਣਕਾਰੀ ਸਾਂਝੀ ਕਰਕੇ ਆਪਣੇ ਪ੍ਰਸ਼ੰਸਕਾਂ ਦੀ ਉਕਸੁਕਤਾ ਵਧਾ ਦਿੱਤੀ ਹੈ, ਤੇ ਇਸ ਫ਼ਿਲਮ ਵਿੱਚ ਹੋਰ ਕੀ ਕੁਝ ਨਵਾਂ ਹੁੰਦਾ ਹੈ ਇਸ ਤਾਂ ਸਮਾਂ ਹੀ ਦੱਸੇਗਾ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network