ਗਿੱਪੀ ਗਰੇਵਾਲ ਨੇ ਕੀਤਾ ‘ਮੰਜੇ ਬਿਸਤਰੇ-3’ ਦਾ ਐਲਾਨ, ਜਾਣੋ ਕਿਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ

written by Lajwinder kaur | February 11, 2020

ਗਿੱਪੀ ਗਰੇਵਾਲ ਇੱਕ ਵਾਰ ਫਿਰ ਇਕੱਠੇ ਕਰਨਗੇ ਮੰਜੇ ਬਿਸਤਰੇ, ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਮਾਫ਼ ਕਰਨਾ ਪਿਛਲੀ ਆਰੀ ਮੰਜੇ ਬਿਸਤਰੇ ਚੰਗੀ ਤਰ੍ਹਾਂ 'ਕੱਠੇ ਨੀ ਹੋਏ। ਐਤਕੀਂ ਕੱਢਾਂਗੇ ਧੁੱਕੀ ਮੰਜੇ ਬਿਸਤਰਿਆਂ ਆਲੀ’

ਹੋਰ ਵੇਖੋ:ਜਾਣੋ ਅਪ੍ਰੈਲ ਮਹੀਨੇ ‘ਚ ਕਿਹੜੀਆਂ ਮੂਵੀਆਂ ਪਾਉਣਗੀਆਂ ਸਿਨੇਮਾ ਘਰਾਂ ‘ਚ ਧੂਮਾਂ ਦੱਸ ਦਈਏ ਇਹ ਫ਼ਿਲਮ ਸਾਲ 2017 ‘ਚ ਆਈ ਮੰਜੇ ਬਿਸਤਰੇ ਦਾ ਤੀਜਾ ਭਾਗ ਹੈ। ਜੀ ਹਾਂ ਮੰਜੇ ਬਿਸਤਰੇ ਤੇ ਮੰਜੇ ਬਿਸਤਰੇ 2 ਦੋਵਾਂ ਹੀ ਭਾਗਾਂ ਨੇ ਵੱਡੇ ਪਰਦੇ ਉੱਤੇ ਚੰਗਾ ਪ੍ਰਦਰਸ਼ਨ ਕੀਤਾ ਸੀ। ਇਨ੍ਹਾਂ ਭਾਗਾਂ ਦੇ ਚੰਗੇ ਪ੍ਰਦਰਸ਼ਨ ਤੋਂ ਬਾਅਦ ਫ਼ਿਲਮ ਦਾ ਤੀਜਾ ਭਾਗ ਅਗਲੇ ਸਾਲ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ। ਇਸ ਫ਼ਿਲਮ ਨੂੰ ਡਾਇਰੈਕਟ ਕਰਨਗੇ ਪੰਜਾਬੀ ਇੰਡਸਟਰੀ ਦੇ ਹੋਣਹਾਰ ਡਾਇਰੈਕਟਰ ਬਲਜੀਤ ਸਿੰਘ ਦਿਓ। ਇਸ ਫ਼ਿਲਮ ਦੀ ਕਹਾਣੀ ਲਿਖੀ ਹੈ ਨਾਮੀ ਕਲਾਕਾਰ ਰਾਣਾ ਰਣਬੀਰ ਨੇ। ਇਸ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਖ਼ੁਦ ਗਿੱਪੀ ਗਰੇਵਾਲ ਦੇ ਉਨ੍ਹਾਂ ਦੀ ਲਾਈਫ਼ ਪਾਟਨਰ  ਰਵਨੀਤ ਕੌਰ ਗਰੇਵਾਲ। ਇਸ ਫ਼ਿਲਮ ‘ਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਰਾਣਾ ਰਣਬੀਰ ਤੋਂ ਇਲਾਵਾ ਕਈ ਹੋਰ ਕਲਾਕਾਰ ਇਸ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਫ਼ਿਲਮ ਦੀ ਹੀਰੋਇਨ ਬਾਰੇ ਫ਼ਿਲਹਾਲ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਹੰਬਲ ਮੋਸ਼ਨ ਪਿਕਚਰ ਦੇ ਬੈਨਰ ਹੇਠ ਇਹ ਫ਼ਿਲਮ ਅਗਲੇ ਸਾਲ ਯਾਨੀ ਕਿ 9 ਅਪ੍ਰੈਲ 2021 ‘ਚ ਰਿਲੀਜ਼ ਹੋ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਗਿੱਪੀ ਗਰੇਵਾਲ ਕਿੱਥੇ ਮੰਜੇ ਬਿਸਤਰੇ ਇਕੱਠੇ ਕਰਦੇ ਹੋਏ ਨਜ਼ਰ ਆਉਣਗੇ ਕੈਨੇਡਾ ਜਾਂ ਫਿਰ ਪੰਜਾਬ ‘ਚ,ਇਹ ਤਾਂ ਆਉਣ ਵਾਲੇ ਸਮੇਂ ਹੀ ਦੱਸੇਗਾ।

0 Comments
0

You may also like