
ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਅਤੇ ਐਕਟਰ ਗਿੱਪੀ ਗਰੇਵਾਲ ਜਿਨ੍ਹਾਂ ਨੇ ਆਪਣੀ ਨਵੀਂ ਪੋਸਟ ਦੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜੀ ਹਾਂ ਗਿੱਪੀ ਗਰੇਵਾਲ ਨੇ ਆਪਣੇ ਮਿਊਜ਼ਿਕ ਵਲਰਡ ਟੂਰ ਐਲਾਨ ਕਰ ਦਿਤਾ ਹੈ। ਇਸ ਖਬਰ ਦੇ ਸਾਹਮਣੇ ਆਉਂਣ ਤੇ ਉਨ੍ਹਾਂ ਦੇ ਫੈਨਜ਼ ਕਾਫੀ ਜ਼ਿਆਦਾ ਉਤਸੁਕ ਹਨ। ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਐਲਾਨ ਕਰਦੇ ਹੋਏ ਵੀਡੀਓ ਸ਼ੇਅਰ ਕੀਤਾ ਹੈ।
ਹੋਰ ਪੜ੍ਹੋ : ਪਹਿਲੀ ਵਾਰ ਅਕਸ਼ੇ ਕੁਮਾਰ ਨੇ ਫੈਨਜ਼ ਨੂੰ ਕਰਵਾਇਆ ਆਪਣੇ ਘਰ ਦਾ ਟੂਰ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

ਗਿੱਪੀ ਗਰੇਵਾਲ ਆਪਣੇ ਸ਼ੋਅ ਦਾ ਆਗਾਜ਼ ਗੁਆਂਢੀ ਮੁਲਕ ਪਾਕਿਸਤਾਨ ਤੋਂ ਕਰਨਗੇ। ਇਸ ਤੋਂ ਬਾਅਦ ਗਿੱਪੀ ਦੇ ਪਾਕਿਸਤਾਨ ‘ਚ ਵੱਸਦੇ ਫੈਨਜ਼ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਗਿੱਪੀ ਗਰੇਵਾਲ ਨੇ ਬੜੇ ਹੀ ਵੱਖਰੇ ਅੰਦਾਜ਼ ਵਿੱਚ ਆਪਣੇ ਟੂਰ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀਡੀਓ ਸ਼ੇਅਰ ਕੀਤਾ, ਜਿਸ ਵਿੱਚ ਪਾਕਿਸਤਾਨੀ ਕਲਾਕਾਰ ਨਾਸਿਰ ਚਨਿਓਟੀ ਗਿੱਪੀ ਗਰੇਵਾਲ ਦੇ ਵਰਲਡ ਟੂਰ ਬਾਰੇ ਜਾਣਕਾਰੀ ਦਿੰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਹਾਸ ਕਲਾਕਾਰ ਨਾਸਿਰ ਕਹਿੰਦੇ ਹਨ ਕਿ ਉਹ ਇਸ ਕਰਕੇ ਗਿੱਪੀ ਦਾ ਵਰਲਡ ਟੂਰ ਐਲਾਨ ਕਰ ਰਹੇ ਹਨ, ਕਿਉਂਕਿ ਗਿੱਪੀ ਸਭ ਤੋਂ ਪਹਿਲਾਂ ਆਪਣੇ ਪਾਕਿਸਤਾਨੀ ਫੈਨਜ਼ ਦਾ ਮਨੋਰੰਜਨ ਕਰਨ ਜਾ ਰਹੇ ਹਨ।

ਜਿਵੇਂ ਕਿ ਸਭ ਜਾਣਦੇ ਹੀ ਨੇ ਪਾਕਿਸਤਾਨ ‘ਚ ਵੀ ਪੰਜਾਬੀ ਫ਼ਿਲਮਾਂ ਤੇ ਗੀਤਾਂ ਦੀ ਜ਼ਬਰਦਸਤ ਚੜ੍ਹਤ ਹੈ। ਚੜ੍ਹਦੇ ਪੰਜਾਬ ਦੇ ਕਲਾਕਾਰਾਂ ਨੂੰ ਪਾਕਿਸਤਾਨ ‘ਚ ਬੇਹੱਦ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਦੀ ਇਸ ਪੋਸਟ ‘ਤੇ ਉਨ੍ਹਾਂ ਦੇ ਪਾਕਿਸਤਾਨੀ ਫੈਨਜ਼ ਕਮੈਂਟ ਕਰ ਕਰਕੇ ਖੂਬ ਪਿਆਰ ਲੁੱਟਾ ਰਹੇ ਹਨ।

ਗਿੱਪੀ ਦੇ ਵਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਦਾ ਹਾਲ ਹੀ ‘ਚ ਉਹ ਹਨੀਮੂਨ ਵਰਗੀ ਸ਼ਾਨਦਾਰ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਸਾਲ ਦੀ ਗੱਲ ਕਰ ਲਈ ਤਾਂ ਗਿੱਪੀ ਗਰੇਵਾਲ ਨੇ ਬੈਕ ਟੂ ਬੈਕ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਉਨ੍ਹਾਂ ਦੀ ਕਈ ਫ਼ਿਲਮਾਂ ਅਗਲੇ ਸਾਲ ਰਿਲੀਜ਼ ਹੋਣ ਲਈ ਤਿਆਰ ਹਨ। ਹਾਲ ਹੀ ‘ਚ ਗਾਣਾ ‘ਇੱਕ ਕੁੜੀ’ ਦਾ ਆਡੀਓ ਰਿਲੀਜ਼ ਹੋਇਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
View this post on Instagram