ਗਿੱਪੀ ਗਰੇਵਾਲ ਦੀ ਅਗਲੀ ਫ਼ਿਲਮ 'ਚ ਇਸ ਤਰ੍ਹਾਂ ਮਿਲ ਸਕਦਾ ਹੈ ਅਦਾਕਾਰੀ ਕਰਨ ਦਾ ਮੌਕਾ, ਦੇਖੋ ਵੀਡੀਓ

Written by  Aaseen Khan   |  October 25th 2019 02:44 PM  |  Updated: October 25th 2019 03:47 PM

ਗਿੱਪੀ ਗਰੇਵਾਲ ਦੀ ਅਗਲੀ ਫ਼ਿਲਮ 'ਚ ਇਸ ਤਰ੍ਹਾਂ ਮਿਲ ਸਕਦਾ ਹੈ ਅਦਾਕਾਰੀ ਕਰਨ ਦਾ ਮੌਕਾ, ਦੇਖੋ ਵੀਡੀਓ

ਗਿੱਪੀ ਗਰੇਵਾਲ ਜਿਹੜੇ ਦਰਸ਼ਕਾਂ ਦੇ ਦਿਲਾਂ ਦੇ ਨਾਲ ਨਾਲ ਹੁਣ ਫ਼ਿਲਮਾਂ 'ਚ ਵੀ ਡਾਕਾ ਮਾਰ ਰਹੇ ਹਨ। ਜੀ ਹਾਂ ਡਾਕਾ ਫ਼ਿਲਮ 1 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਹੈ ਪਰ ਉਸ ਤੋਂ ਪਹਿਲਾਂ ਗਿੱਪੀ ਗਰੇਵਾਲ ਫ਼ਿਲਮ ਦੇ ਪ੍ਰਮੋਸ਼ਨ ਦੇ ਨਾਲ ਨਾਲ ਹੁਣ ਨਵੇਂ ਮੁੰਡੇ ਕੁੜੀਆਂ ਨੂੰ ਆਪਣੀ ਅਗਲੀ ਫ਼ਿਲਮ 'ਚ ਮੌਕਾ ਵੀ ਦੇ ਰਹੇ ਹਨ। ਗਿੱਪੀ ਗਰੇਵਾਲ ਨੇ ਆਪਣੀ ਅਗਲੀ ਫ਼ਿਲਮ ਜਿਸ ਦਾ ਨਾਮ ਹੈ 'ਮੈਨ ਇਨ ਬਲੈਕ' ਜਿਹੜੀ ਕਿ ਹੰਬਲ ਮੋਸ਼ਨ ਪਿਕਚਰਸ ਦੇ ਬੈਨਰ ਹੇਠ ਬਣ ਰਹੀ ਹੈ।

 

View this post on Instagram

 

Humble Motion Pictures is coming with new project MIB , kindly email your audtion videos at mibkkw@gmail.com

A post shared by Gippy Grewal (@gippygrewal) on

ਇਸ ਲਈ ਕਰਨਾ ਸਿਰਫ ਏਨਾ ਹੈ ਕਿ ਇੱਕ ਵੀਡੀਓ ਬਨਾਉਣੀ ਹੈ ਜਿਸ 'ਚ ਡਾਕਾ ਮਾਰਨ ਦੇ ਵੱਖ ਵੱਖ ਤਰੀਕੇ ਹੋਣਗੇ। ਇਸ ਵੀਡੀਓ ਦੀ ਡਿਊਰੇਸ਼ਨ 1 ਮਿੰਟ ਤੋਂ ਘੱਟ ਹੋਣੀ ਚਾਹੀਦੀ ਹੈ। ਜਿਸ 'ਚ ਵੀ ਬਿਹਤਰੀਨ ਅਦਾਕਾਰੀ ਅਦਾਕਾਰੀ ਕਲਾਕਾਰਾਂ ਦੀ ਹੋਵੇਗੀ ਉਸ ਦੀਆਂ ਵੀਡੀਓਜ਼ ਤਾਂ ਸਾਂਝੀਆਂ ਕੀਤੀਆਂ ਹੀ ਜਾਣਗੀਆਂ ਨਾਲ ਹੀ ਅਗਲੀ ਫ਼ਿਲਮ ਦੇ ਆਡੀਸ਼ਨਾਂ ਲਈ ਵੀ ਉਹਨਾਂ ਕਲਾਕਾਰਾਂ ਨੂੰ ਬੁਲਾਇਆ ਜਾਵੇਗਾ।

ਹੋਰ ਵੇਖੋ : ਗਿੱਪੀ ਗਰੇਵਾਲ ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਫ਼ਿਲਮ 'ਫੱਟੇ ਦਿੰਦੇ ਚੱਕ ਪੰਜਾਬੀ' 'ਚ ਜ਼ਰੀਨ ਖ਼ਾਨ ਤੇ ਬਿਨੂੰ ਢਿੱਲੋਂ ਦੀ ਬਣੇਗੀ ਜੋੜੀ

ਗਿੱਪੀ ਗਰੇਵਾਲ ਵੱਲੋਂ ਇਸ ਤਰ੍ਹਾਂ ਡਾਕਾ ਫ਼ਿਲਮ ਦਾ ਪ੍ਰਮੋਸ਼ਨ ਵੀ ਕੀਤਾ ਜਾ ਰਿਹਾ ਹੈ ਅਤੇ ਨਵੇਂ ਹੁਨਰ ਨੂੰ ਵੀ ਮੌਕਾ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਰਾਣਾ ਰਣਬੀਰ ਦੇ ਨਿਰਦੇਸ਼ਨ ਅਤੇ ਕਹਾਣੀ ਵਾਲੀ ਫ਼ਿਲਮ ਪੋਸਤੀ ਦੇ ਵੀ ਆਡੀਸ਼ਨਾਂ ਰਾਹੀਂ ਚੁਣੇ ਗਏ ਕਲਾਕਾਰਾਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ। ਇਹ ਫ਼ਿਲਮ ਵੀ ਹੰਬਲ ਮੋਸ਼ਨ ਪਿਕਚਰਸ ਯਾਨੀ ਗਿੱਪੀ ਗਰੇਵਾਲ ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network