ਗਿੱਪੀ ਗਰੇਵਾਲ ਇੱਕ ਵਾਰ ਫਿਰ ਤੋਂ ਬਣੇ ਪਿਤਾ, ਸ਼ੇਅਰ ਕੀਤੀਆਂ ਤਸਵੀਰਾਂ, ਪੰਜਾਬੀ ਸਿਤਾਰੇ ਦੇ ਰਹੇ ਨੇ ਵਧਾਈ

Written by  Lajwinder kaur   |  December 10th 2019 10:48 AM  |  Updated: December 10th 2019 10:48 AM

ਗਿੱਪੀ ਗਰੇਵਾਲ ਇੱਕ ਵਾਰ ਫਿਰ ਤੋਂ ਬਣੇ ਪਿਤਾ, ਸ਼ੇਅਰ ਕੀਤੀਆਂ ਤਸਵੀਰਾਂ, ਪੰਜਾਬੀ ਸਿਤਾਰੇ ਦੇ ਰਹੇ ਨੇ ਵਧਾਈ

ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਇੱਕ ਵਾਰ ਫਿਰ ਤੋਂ ਪਿਤਾ ਬਣ ਗਏ ਹਨ। ਜੀ ਹਾਂ ਉਨ੍ਹਾਂ ਦੇ ਘਰ ‘ਚ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ ਗੁੰਜ ਰਹੀਆਂ ਹਨ। ਗਿੱਪੀ ਗਰੇਵਾਲ ਨੇ ਆਪਣੀ ਇਹ ਖ਼ੁਸ਼ੀ ਆਪਣੇ ਫੈਨਜ਼ ਨਾਲ ਸਾਂਝੀ ਕਰਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਹੋਰ ਵੇਖੋ:ਸਲਮਾਨ ਖ਼ਾਨ ਭੜਕੇ ਹਿਮਾਂਸ਼ੀ ਖੁਰਾਨਾ ‘ਤੇ, ਪਰ ਸ਼ਹਿਨਾਜ਼ ਦਾ ਸਾਥ ਦੇਣ ਤੋਂ ਬਾਅਦ ਫੈਨਜ਼ ਟਵੀਟ ਕਰ ਜਤਾ ਰਹੇ ਨੇ ਨਰਾਜ਼ਗੀ

ਤਸਵੀਰਾਂ ‘ਚ ਉਨ੍ਹਾਂ ਦੇ ਪੁੱਤਰ ਗੁਰਫ਼ਤਿਹ ਗਰੇਵਾਲ ਤੇ ਏਕਓਂਕਾਰ ਗਰੇਵਾਲ ਆਪਣੇ ਨਵੇਂ ਜੰਮੇ ਭਰਾ ਨਾਲ ਨਜ਼ਰ ਆ ਰਹੇ ਹਨ। ਜੀ ਹਾਂ ਵਾਹਿਗੁਰੂ ਨੇ ਇੱਕ ਵਾਰ ਫ਼ਿਰ ਤੋਂ ਉਨ੍ਹਾਂ ਨੂੰ ਪੁੱਤਰ ਦੀ ਦਾਤ ਨਾਲ ਨਿਵਾਜਿਆ ਹੈ। ਉਨ੍ਹਾਂ ਨੇ ਆਪਣੇ ਤੀਜੇ ਪੁੱਤਰ ਦਾ ਨਾਂਅ ਗੁਰਬਾਜ਼ ਗਰੇਵਾਲ ਰੱਖਿਆ ਹੈ।

ਇਸ ਪੋਸਟ ਤੋਂ ਬਾਅਦ ਪੰਜਾਬੀ ਸੰਗੀਤ ਤੇ ਫ਼ਿਲਮ ਜਗਤ ਦੀਆਂ ਹਸਤੀਆਂ ਸੋਸ਼ਲ ਮੀਡੀਆ ਦੇ ਰਾਹੀਂ ਮੁਬਾਰਾਕਾਂ ਦੇ ਰਹੇ ਹਨ। ਜਿਸ ‘ਚ ਰੇਸ਼ਮ ਸਿੰਘ ਅਨਮੋਲ, ਕਰਮਜੀਤ ਸਿੰਘ, ਬਾਦਸ਼ਾਹ, ਸਰਗੁਣ ਮਹਿਤਾ, ਅਲਾਪ ਸਿਕੰਦਰ, ਮਨੀ ਔਜਲਾ ਤੇ ਕਈ ਹੋਰ ਕਲਾਕਾਰਾਂ ਨੇ ਕਮੈਂਟ ਕਰਕੇ ਆਪਣੀ ਖ਼ੁਸ਼ੀ ਜ਼ਾਹਿਰ ਕੀਤੀ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network