ਗਿੱਪੀ ਗਰੇਵਾਲ ਤੇ ਬਿੰਨੂ ਢਿੱਲੋਂ ਦੀ ਨਵੀਂ ਫ਼ਿਲਮ ਦਾ ਐਲਾਨ, ਸਮੀਪ ਕੰਗ ਕਰਨਗੇ ਡਾਇਰੈਕਟ

Written by  Lajwinder kaur   |  April 07th 2019 11:00 AM  |  Updated: April 07th 2019 11:00 AM

ਗਿੱਪੀ ਗਰੇਵਾਲ ਤੇ ਬਿੰਨੂ ਢਿੱਲੋਂ ਦੀ ਨਵੀਂ ਫ਼ਿਲਮ ਦਾ ਐਲਾਨ, ਸਮੀਪ ਕੰਗ ਕਰਨਗੇ ਡਾਇਰੈਕਟ

ਪੰਜਾਬੀ ਇੰਡਸਟਰੀ ਦੇ ਨਾਮੀ ਕਲਾਕਾਰ ਗਿੱਪੀ ਗਰੇਵਾਲ ਅਤੇ ਬਿੰਨੂ ਢਿੱਲੋਂ ਜਿਹੜੇ ਪੰਜਾਬੀ ਜਗਤ ਦੇ ਹਰਮਨ ਪਿਆਰੇ ਸਿਤਾਰੇ ਹਨ। ਇਨ੍ਹਾਂ  ਦੋਵਾਂ ਦੀ ਇਹ ਜੋੜੀ ਇਕੱਠੀ ਕਈ ਫ਼ਿਲਮ ‘ਚ ਨਜ਼ਰ ਆ ਚੁੱਕੀ ਹੈ। ਗੱਲ ਕਰਦੇ ਹਾਂ ਗਿੱਪੀ ਗਰੇਵਾਲ, ਬਿੰਨੂ ਢਿੱਲੋਂ ਤੇ ਸਮੀਪ ਕੰਗ ਦੀ ਤਿਕੜੀ ਜਿਹੜੀ ‘ਕੈਰੀ ਆਨ ਜੱਟਾ’ ਅਤੇ ਇਸ ਫ਼ਿਲਮ ਦੇ ਸਿਕਵਲ ‘ਕੈਰੀ ਆਨ ਜੱਟਾ 2’ ਤੋਂ ਬਾਅਦ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਹਸਾਉਣ ਆ ਰਹੀ ਹੈ। ਇਹ ਨਵੀਂ ਫ਼ਿਲਮ 21 ਫਰਵਰੀ 2020 ਨੂੰ ਦੇਖਣ ਨੂੰ ਮਿਲੇਗੀ।

ਹੋਰ ਵੇਖੋ:ਪੰਜਾਬੀ ਸੱਭਿਆਚਾਰ ‘ਚ ਰੰਗੇ ਜਦੋਂ ਪੰਜਾਬੀ ਐਕਟਰ ਪਾਉਂਦੇ ਨੇ ਹੱਥਾਂ ਦੇ ਬੁਣੇ ਹੋਏ ਸਵੈਟਰ, ਵੇਖੋ ਤਸਵੀਰਾਂ

ਜੀ ਹਾਂ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੀ ਇਸ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਅਸੀਂ ਤਾਂ ਵੈਲੇਨਟਾਈਨ ਵਾਲੇ ਟਾਈਮ ਤੇ ਹਾਸੇ ਪਾਵਾਂਗੇ...’ਕੈਰੀ ਆਨ ਜੱਟਾ 2 ਤੋਂ ਬਾਅਦ, ਮੈਂ ਬਿੰਨੂ ਢਿੱਲੋਂ ਤੇ ਸਮੀਪ ਕੰਗ ਆ ਰਹੇ ਨੇ 21 ਫਰਵਰੀ 2020..।’ ਫਿਲਹਾਲ ਇਸ ਮੂਵੀ ਦੀ ਹੋਰ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ। ਪਰ ਇਹ ਤਾਂ ਪੱਕਾ ਹੈ ਫ਼ਿਲਮ ਕਾਮੇਡੀ ਜੌਨਰ ਦੀ ਹੋਵੇਗੀ।

View this post on Instagram

 

#manjebistre2 #12april2019 #gippygrewal @humblemotionpictures @bal_deo

A post shared by Gippy Grewal ManjeBistre Wala (@gippygrewal) on

ਦੱਸ ਦਈਏ ਗਿੱਪੀ ਗਰੇਵਾਲ ਜਿਹੜੇ ਬੈਕ-ਟੂ-ਬੈਕ ਫ਼ਿਲਮਾਂ ਦੀ ਅਨਾਊਸਮੈਂਟ ਕਰ ਰਹੇ ਹਨ ਅਤੇ ਉਨ੍ਹਾਂ ਦੀ ਕਈ ਫ਼ਿਲਮਾਂ ਦਾ ਸ਼ੂਟ ਵੀ ਚੱਲ ਰਿਹੇ ਹਨ। ਇਸ ਫ਼ਿਲਮ ਨੂੰ ਰੋਹਿਤ ਕੁਮਾਰ ਅਤੇ ਸੰਜੀਵ ਕੁਮਾਰ, ਆਸ਼ੂ ਮੁਨੀਸ਼ ਸਾਹਨੀ ਤੇ ਸਮੀਪ ਕੰਗ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਸਮੀਪ ਕੰਗ ਵੱਲੋਂ ਡਾਇਰੈਕਟਰ ਕੀਤੀ ਇਹ ਨਵੀਂ ਮੂਵੀ 21 ਫਰਵਰੀ ਨੂੰ ਅਗਲੇ ਸਾਲ ਰਿਲੀਜ਼ ਹੋਵੇਗੀ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network