ਗਿੱਪੀ ਗਰੇਵਾਲ ਅਤੇ ਬੋਹੇਮੀਆ ਦੇ ਗੀਤ ‘ਖ਼ਤਰਨਾਕ’ ਦੀ ਰਿਲੀਜ਼ ਡੇਟ ਆਈ ਸਾਹਮਣੇ

Written by  Lajwinder kaur   |  November 25th 2019 11:45 AM  |  Updated: November 25th 2019 11:45 AM

ਗਿੱਪੀ ਗਰੇਵਾਲ ਅਤੇ ਬੋਹੇਮੀਆ ਦੇ ਗੀਤ ‘ਖ਼ਤਰਨਾਕ’ ਦੀ ਰਿਲੀਜ਼ ਡੇਟ ਆਈ ਸਾਹਮਣੇ

ਗਿੱਪੀ ਗਰੇਵਾਲ ਤੇ ਬੋਹੇਮੀਆ ਬਹੁਤ ਜਲਦ ਆਪਣੇ ਨਵੇਂ ਗੀਤ ਖ਼ਤਰਨਾਕ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਣ ਵਾਲੇ ਹਨ। ਇਸ ਗੀਤ ਦਾ ਛੋਟਾ ਜਿਹਾ ਆਡੀਓ ਕਲਿੱਪ ਪਹਿਲਾਂ ਹੀ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਫੈਨਜ਼ ‘ਚ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ। ਪ੍ਰਸ਼ੰਸਕਾਂ ਚ ਹੋਰ ਉਤਸ਼ਾਹ ਵਧਾਉਂਦੇ ਹੋਏ ਹੁਣ ਗਿੱਪੀ ਗਰੇਵਾਲ ਨੇ ਆਪਣੇ ਗੀਤ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਹੈ। ਜੀ ਹਾਂ ਗਿੱਪੀ ਤੇ ਬੋਹੇਮੀਆ ਦੇ ਆਉਣ ਵਾਲਾ ਗੀਤ ਖ਼ਤਰਨਾਕ ਇੱਕ ਦਸੰਬਰ ਨੂੰ ਦਰਸ਼ਕਾਂ ਦੀ ਝੋਲੀ ਪੈ ਜਾਵੇਗਾ।

View this post on Instagram

 

#khatarnaak 1st December ? @iambohemia @thehumblemusic @bal_deo @desi_crew @ikumarsunny1 @bhana_l.a

A post shared by Gippy Grewal (@gippygrewal) on

ਹੋਰ ਵੇਖੋ:ਦਿਲ ਨੂੰ ਛੂਹ ਰਹੀ ਹੈ ਮਿਲਿੰਦ ਗਾਬਾ ਵੱਲੋਂ ਆਪਣੀ “ਮਾਂ” ਲਈ ਲਿਖੀ ਕਵਿਤਾ

ਇਸ ਗੀਤ ਦੇ ਬੋਲ ਕੁਮਾਰ ਸੰਨੀ ਨੇ ਲਿਖਿਆ ਹੈ ਤੇ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਦਾ ਵੱਜੇਗਾ। ਗਿੱਪੀ ਗਰੇਵਾਲ ਆਪਣੀ ਦਮਦਾਰ ਆਵਾਜ਼ ਦੇ ਨਾਲ ਤੇ ਬੋਹੇਮੀਆ ਆਪਣੇ ਰੈਪ ਦਾ ਜਾਦੂ ਬਿਖੇਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਵੀ ਇਹ ਜੋੜੀ 2017 ‘ਚ ਕਾਰ ਨੱਚਦੀ ਟਾਈਟਲ ਹੇਠ ਗੀਤ ਲੈ ਕੇ ਆਏ ਸਨ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਇਸ ਗਾਣੇ ਨੂੰ ਡਾਇਰੈਕਟ ਕੀਤਾ ਹੈ ਫ਼ਿਲਮ ਨਿਰਦੇਸ਼ਕ ਬਲਜੀਤ ਸਿੰਘ ਦਿਓ ਨੇ। ਗਿੱਪੀ ਗਰੇਵਾਲ ਦੀ ਹੋਮ ਪ੍ਰੋਡਕਸ਼ਨ ਕੰਪਨੀ ਹੰਬਲ ਮਿਊਜ਼ਿਕ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ।

 

View this post on Instagram

 

#kharekhare #jattbaliyae #khatarnaak #gippygrewal @iambohemia @bal_deo @thehumblemusic #desicrew #kumarsunny

A post shared by Gippy Grewal (@gippygrewal) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network