ਗਿੱਪੀ ਗਰੇਵਾਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਟੇਕਿਆ ਮੱਥਾ, ਗੁਰੂ ਘਰ ਦਾ ਲਿਆ ਆਸ਼ੀਰਵਾਦ

Written by  Shaminder   |  February 05th 2022 12:26 PM  |  Updated: February 05th 2022 01:30 PM

ਗਿੱਪੀ ਗਰੇਵਾਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਟੇਕਿਆ ਮੱਥਾ, ਗੁਰੂ ਘਰ ਦਾ ਲਿਆ ਆਸ਼ੀਰਵਾਦ

ਗਿੱਪੀ ਗਰੇਵਾਲ(Gippy Grewal) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib)'ਚ ਨਤਮਸਤਕ ਹੋਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕੀਤੀਆਂ । ਗਿੱਪੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ । ਜਿਸ 'ਚ ਗਾਇਕ ਹਰਿਮੰਦਰ ਸਾਹਿਬ 'ਚ ਨਜ਼ਰ ਆ ਰਹੇ ਹਨ । ਇਸ ਵੀਡੀਓ ਦੀ ਬੈਕਗਰਾਊਂਡ 'ਚ ਹੈਪੀ ਰਾਏਕੋਟੀ ਦਾ ਧਾਰਮਿਕ ਗੀਤ ਵਾਹ ਵਾਹ ਗੁਰੂ ਚੱਲ ਰਿਹਾ ਹੈ । ਸੋਸ਼ਲ ਮੀਡੀਆ ਤੇ ਪ੍ਰਸ਼ੰਸਕ ਵੀ ਇਸ ਵੀਡੀਓ 'ਤੇ ਪ੍ਰਤੀਕਰਮ ਦੇ ਰਹੇ ਹਨ ।

Gippy Grewal Image Source: Instagram

ਹੋਰ ਪੜ੍ਹੋ : ਆਪਣੇ ਦੋਸਤ ਸੁਨੀਲ ਗਰੋਵਰ ਦੀ ਸਿਹਤ ਨੂੰ ਲੈ ਕੇ ਚਿੰਤਿਤ ਨਜ਼ਰ ਆਏ ਕਪਿਲ ਸ਼ਰਮਾ, ਆਖੀ ਇਹ ਗੱਲ

ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਹਾਲ ਹੀ 'ਚ ਉਨ੍ਹਾਂ ਦੇ ਕਈ ਗੀਤ ਰਿਲੀਜ਼ ਹੋਏ ਹਨ । ਜਿਸ ਨੂੰ ਸੋਸ਼ਲ ਮੀਡੀਆ ਤੇ ਕਾਫੀ ਪਸੰਦ ਕੀਤਾ ਗਿਆ ਸੀ । ਜਿਸ ਤੋਂ ਬਾਅਦ ਗਿੱਪੀ ਗਰੇਵਾਲ ਫ਼ਿਲਮ 'ਹਨੀਮੂਨ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫ਼ਿਲਮ ਦੀ ਸ਼ੂਟਿੰਗ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਬੀਤੇ ਦਿਨੀਂ ਸਾਂਝੀਆਂ ਕੀਤੀਆਂ ਸਨ ।

gippy Grewal Image Source: Instagram

ਇਸ ਫ਼ਿਲਮ 'ਚ ਉਨ੍ਹਾਂ ਦੇ ਨਾਲ ਜੈਸਮੀਨ ਭਸੀਨ ਨਜ਼ਰ ਆਏਗੀ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਫ਼ਿਲਮ ਪਾਣੀ 'ਚ ਮਧਾਣੀ 'ਚ ਨਜ਼ਰ ਆਏ ਸਨ । ਇਸ ਫ਼ਿਲਮ 'ਚ ਨੀਰੂ ਬਾਜਵਾ ਤੇ ਗਿੱਪੀ ਗਾਇਕ ਜੋੜੀ ਦੇ ਰੂਪ 'ਚ ਸਾਹਮਣੇ ਆਏ ਸਨ । ਜਿਸ ਤੋਂ ਬਾਅਦ ਗਿੱਪੀ ਗਰੇਵਾਲ ਦੀ ਇੱਕ ਹੋਰ ਫ਼ਿਲਮ ਸ਼ਾਵਾ ਨੀ ਗਿਰਧਾਰੀ ਲਾਲ ਰਿਲੀਜ਼ ਹੋਈ ਸੀ। ਇਸ ਫ਼ਿਲਮ 'ਚ ਅਦਾਕਾਰ ਦੀ ਐਕਟਿੰਗ ਨੇ ਹਰ ਕਿਸੇ ਦਾ ਦਿਲ ਜਿੱਤਿਆ ਸੀ ।ਜਲਦ ਹੀ ਗਿੱਪੀ ਹੋਰ ਵੀ ਕਈ ਪ੍ਰਾਜੈਕਟਸ 'ਚ ਨਜ਼ਰ ਆਉਣ ਵਾਲੇ ਹਨ ।ਜਿਸ ਦਾ ਖੁਲਾਸਾ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕਰਦੇ ਰਹਿੰਦੇ ਹਨ

 

View this post on Instagram

 

A post shared by ????? ?????? (@gippygrewal)

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network