ਕੇਕ ਨਾਲ ਨਜ਼ਰ ਆਇਆ ਗੁਰਬਾਜ਼, ਪਿਤਾ ਗਿੱਪੀ ਗਰੇਵਾਲ ਨੇ ਸ਼ੇਅਰ ਕੀਤੀਆਂ ਬੇਟੇ ਦੀਆਂ ਇਹ ਕਿਊਟ ਤਸਵੀਰਾਂ

Written by  Lajwinder kaur   |  May 03rd 2020 11:35 AM  |  Updated: May 03rd 2020 11:39 AM

ਕੇਕ ਨਾਲ ਨਜ਼ਰ ਆਇਆ ਗੁਰਬਾਜ਼, ਪਿਤਾ ਗਿੱਪੀ ਗਰੇਵਾਲ ਨੇ ਸ਼ੇਅਰ ਕੀਤੀਆਂ ਬੇਟੇ ਦੀਆਂ ਇਹ ਕਿਊਟ ਤਸਵੀਰਾਂ

ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਪਿਛਲੇ ਸਾਲ ਇੱਕ ਵਾਰ ਫਿਰ ਤੋਂ ਪਿਤਾ ਬਣੇ ਸੀ । ਜੀ ਹਾਂ ਉਨ੍ਹਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਸੀ, ਜਿਸ ਦਾ ਨਾਂਅ ਉਨ੍ਹਾਂ ਨੇ ਗੁਰਬਾਜ਼ ਗਰੇਵਾਲ ਰੱਖਿਆ ਹੈ । ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਚ ਗੁਰਬਾਜ਼ ਦੀਆਂ ਕੇਕ ਦੇ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਨੇ।

ਸਟਾਈਲਿਸ਼ ਕੇਕ ਜਿਸ ‘ਤੇ ½ ਲਿਖਿਆ ਹੋਇਆ ਹੈ, ਉਸ ਦੇ ਸਾਹਮਣੇ ਬੈਠਿਆ ਗੁਰਬਾਜ਼ ਬਹੁਤ ਹੀ ਪਿਆਰਾ ਲਗ ਰਿਹਾ ਹੈ । ਜਿਸਦੇ ਚੱਲਦੇ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਅਤੇ ਸ਼ੇਅਰ ਕੀਤੀਆਂ ਜਾ ਰਹੀਆਂ ਨੇ ।

ਗਿੱਪੀ ਗਰੇਵਾਲ ਲਾਕਡਾਊਨ ਦੇ ਚੱਲਦੇ ਪੰਜਾਬ ‘ਚ ਹੀ ਆਪਣੇ ਪੂਰੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਨੇ । ਗਿੱਪੀ ਗਰੇਵਾਲ ਇਸ ਮੁਸ਼ਕਿਲ ਸਮੇਂ ‘ਚ ਆਪਣੀ ਟੀਮ ਦੇ ਨਾਲ ਮਿਲਕੇ ਲੋੜਵੰਦ ਲੋਕਾਂ ਦੀ ਸੇਵਾ ਵੀ ਕਰ ਰਹੇ ਨੇ । ਜਿਵੇਂ ਕਿ ਸਭ ਜਾਣਦੇ ਗਿੱਪੀ ਗਰੇਵਾਲ ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਦੇ ਚਮਕਦੇ ਹੋਇਆ ਸਿਤਾਰੇ ਨੇ । ਜਿਸਦੇ ਚੱਲਦੇ ਉਹ ਆਪਣੇ ਦਰਸ਼ਕਾਂ ਦਾ ਵੀ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੇ ਨੇ । ‘ਨੱਚ ਨੱਚ’, ‘ਮਿਸ ਯੂ’ ਤੋਂ ਬਾਅਦ ‘ਵਿਗੜ ਗਿਆ’ ਗੀਤ ਲੈ ਕੇ ਆ ਰਹੇ ਨੇ । ਜੀ ਹਾਂ ‘ਵਿਗੜ ਗਿਆ’ ਟਾਈਟਲ ਹੇਠ ਨਵਾਂ ਗੀਤ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋਣ ਜਾ ਰਹੇ ਨੇ। ਇਸੇ ਸਾਲ ਉਹ ‘ਇੱਕ ਸੰਧੂ ਹੁੰਦਾ ਸੀ’ ਵਰਗੀ ਸੁਪਰ ਹਿੱਟ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਵੀ ਕਰ ਚੁੱਕੇ ਨੇ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network