ਸ਼ੂਟਿੰਗ ਦੌਰਾਨ ਬੋਤੇ ਤੋਂ ਡਿੱਗੀ ਸਰਗੁਣ ਮਹਿਤਾ, ਗਿੱਪੀ ਗਰੇਵਾਲ ਨੇ ਕੀਤਾ ਖ਼ੁਲਾਸਾ, ਦੇਖੋ ਵੀਡੀਓ

Written by  Lajwinder kaur   |  April 23rd 2019 04:57 PM  |  Updated: April 23rd 2019 04:57 PM

ਸ਼ੂਟਿੰਗ ਦੌਰਾਨ ਬੋਤੇ ਤੋਂ ਡਿੱਗੀ ਸਰਗੁਣ ਮਹਿਤਾ, ਗਿੱਪੀ ਗਰੇਵਾਲ ਨੇ ਕੀਤਾ ਖ਼ੁਲਾਸਾ, ਦੇਖੋ ਵੀਡੀਓ

ਫ਼ਿਲਮ ‘ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ’ ਦੇ ਨਾਲ ਗਿੱਪੀ ਗਰੇਵਾਲ ਤੇ ਸਰੁਗਣ ਮਹਿਤਾ ਪਹਿਲੀ ਵਾਰ ਵੱਡੇ ਪਰਦੇ ਉੱਤੇ ਇਕੱਠੇ ਨਜ਼ਰ ਆਉਣ ਵਾਲੇ ਹਨ। ਹਾਲ ਹੀ ‘ਚ ਇਸ ਫ਼ਿਲਮ ਦਾ ਟੀਜ਼ਰ ਸਰੋਤਿਆਂ ਦੇ ਰੁਬਰੂ ਹੋ ਚੁੱਕਾ ਹੈ ਤੇ ਦਰਸ਼ਕਾਂ ਵੱਲੋਂ ਟੀਜ਼ਰ ਨੂੰ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ। ਦੋਵੇਂ ਕਲਾਕਾਰ ਦੀ ਇਸ ਫ਼ਿਲਮ ਦਾ ਸ਼ੂਟ ਜ਼ੋਰਾਂ ਸ਼ੋਰਾਂ ਦੇ ਨਾਲ ਚਲ ਰਿਹਾ ਹੈ।

ਹੋਰ ਵੇਖੋ:ਕੀ ਕੁਝ ਨਵਾਂ ਲੈ ਕੇ ਆ ਰਹੀ ਹੈ ਤਿੰਨ ਦੋਸਤਾਂ ਦੀ ਇਹ ਤਿਕੜੀ ਹਰਫ ਚੀਮਾ, ਕਰਨ ਔਜਲਾ ਤੇ ਦੀਪ ਜੰਡੂ, ਵੇਖੋ ਵੀਡੀਓ

ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਵੀਡੀਓ ਪਾਈ ਹੈ ਜਿਸ ‘ਚ ਸਰਗੁਣ ਮਹਿਤਾ ਡਾਂਸ ਦੀ ਰਿਹਰਸਲ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਪੋਸਟ ਕਰਦੇ ਹੋਏ ਗਿੱਪੀ ਗਰੇਵਾਲ ਨੇ ਲਿਖਿਆ ਹੈ ਕਿ, ‘ਤੁਹਾਨੂੰ ਪਤਾ  ‘ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ’ ਦੀ ਸ਼ੂਟਿੰਗ ਟਾਈਮ ਸਰਗੁਣ ਮਹਿਤਾ ਬੋਤੇ (Camel ) ਤੋਂ ਡਿੱਗ ਪਈ ਸੀ? ਇਸ ਕਰਕੇ ਡਾਂਸ ਨਹੀਂ ਹੁੰਦਾ ਪ੍ਰੋਪਰਲੀ ਵਿਚਾਰੀ ਤੋਂ...’

ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਕਿਵੇਂ ਦੋਵਾਂ ਕਲਾਕਾਰ ਮਸਤੀ ਕਰ ਰਹੇ ਹਨ। ਉਧਰ ਸਰਗੁਣ ਮਹਿਤਾ ਵੀਡੀਓ ‘ਚ ਇਨ੍ਹਾਂ ਸਾਰਿਆਂ ਗੱਲਾਂ ਨੂੰ ਖਾਰਿਜ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ‘ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ’ ਫ਼ਿਲਮ 24 ਮਈ ਨੂੰ ਰਿਲੀਜ਼ ਹੋਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network