ਗਿੱਪੀ ਗਰੇਵਾਲ ਨੇ ਪੁੱਤਰ ਸ਼ਿੰਦਾ ਗਰੇਵਾਲ ਨਾਲ ਫਨੀ ਅੰਦਾਜ਼ 'ਚ ਪਾਇਆ ਭੰਗੜਾ, ਹੱਸ ਹੱਸ ਦੂਹਰੇ ਹੋਏ ਫੈਨਜ਼, ਵੇਖੋ ਵੀਡੀਓ

written by Pushp Raj | September 24, 2022 06:56pm

Gippy Grewal doing Bhangra with son Shinda Grewal: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਅਕਸਰ ਆਪਣੇ ਪੁੱਤਰਾਂ ਨਾਲ ਮਸਤੀ ਕਰਦੇ ਹੋਏ ਦੀ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਗਿੱਪੀ ਗਰੇਵਾਲ ਅਤੇ ਉਨ੍ਹਾਂ ਦੇ ਪੁੱਤਰ ਸ਼ਿੰਦਾ ਗਰੇਵਾਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਇਹ ਪਿਉ-ਪੁੱਤਰ ਇੱਕਠੇ ਫਨੀ ਅੰਦਾਜ਼ 'ਚ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ।

Image Source: Instagram

ਦੱਸ ਦਈਏ ਕਿ ਗਿੱਪੀ ਗਰੇਵਾਲ ਇੰਨੀਂ ਦਿਨੀਂ ਲੰਡਨ ਵਿੱਚ ਆਪਣੀ ਆਉਣ ਵਾਲੀ ਫ਼ਿਲਮ `ਕੈਰੀ ਆਨ ਜੱਟਾ 3` ਦੀ ਸ਼ੂਟਿੰਗ ਕਰ ਰਹੇ ਹਨ। ਇਸ ਫ਼ਿਲਮ `ਚ ਗਿੱਪੀ ਦਾ ਪੁੱਤਰ ਸ਼ਿੰਦਾ ਗਰੇਵਾਲ ਵੀ ਐਕਟਿੰਗ ਕਰਦਾ ਨਜ਼ਰ ਆਵੇਗਾ। ਸ਼ਿੰਦਾਇਸ ਫ਼ਿਲਮ `ਚ ਬਿਨੂੰ ਢਿੱਲੋਂ ਦੇ ਪੁੱਤਰ ਦਾ ਕਿਰਦਾਰ ਨਿਭਾ ਰਿਹਾ ਹੈ। ਸ਼ੂਟਿੰਗ ਸ਼ੁਰੂ ਹੁੰਦੇ ਹੀ ਫ਼ਿਲਮ ਦੇ ਸੈੱਟ ਤੋਂ ਹਰ ਰੋਜ਼ ਨਵੇਂ ਦਿਲਚਸਪ ਵੀਡੀਓਜ਼ ਸਾਹਮਣੇ ਆ ਰਹੇ ਹਨ। ਇਹ ਸਾਰੇ ਵੀਡੀਓਜ਼ ਦਰਸ਼ਕਾਂ ਦੇ ਦਿਲਾਂ `ਚ ਇਸ ਫ਼ਿਲਮ ਲਈ ਹੋਰ ਜ਼ਿਆਦਾ ਉਤਸ਼ਾਹ ਪੈਦਾ ਕਰ ਰਹੇ ਹਨ।

ਹਾਲ ਹੀ ਵਿੱਚ ਸ਼ਿੰਦਾ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਪਿਤਾ ਗਿੱਪੀ ਗਰੇਵਾਲ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਦੋਵੇਂ ਪਿਓ ਪੁੱਤਰ ਇੱਕਠੇ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ।

Image Source: Instagram

ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗਿੱਪੀ ਗਰੇਵਾਲ ਆਪਣੀ ਫ਼ਿਲਮ `ਯਾਰ ਮੇਰਾ ਤਿਤਲੀਆਂ ਵਰਗਾ` ਦੇ ਸਭ ਤੋਂ ਹਿੱਟ ਗੀਤ `ਨਵਾਂ ਨਵਾਂ ਪਿਆਰ` ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ `ਚ ਗਿੱਪੀ ਦਾ ਸਾਥ ਦੇ ਰਹੇ ਹਨ ਉਨ੍ਹਾਂ ਦੇ ਪੁੱਤਰ ਸ਼ਿੰਦਾ ਗਰੇਵਾਲ। ਪਿਓ ਪੁੱਤਰ ਦੀ ਇਹ ਜੋੜੀ ਫਨੀ ਅੰਦਾਜ਼ ਵਿੱਚ ਭੰਗੜਾ ਪਾਉਂਦੀ ਹੋਈ ਨਜ਼ਰ ਆ ਰਹੀ ਹੈ। ਇਹ ਭੰਗੜੇ ਦੀ ਵੀਡੀਓ ਫੈਨਜ਼ ਦਾ ਦਿਲ ਜਿੱਤ ਰਹੀ ਹੈ।

ਇਸ ਤੋਂ ਇਲਾਵਾ ਗਿੱਪੀ ਗਰੇਵਾਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਕੈਰੀ ਆਨ ਜੱਟਾ -3 ਦੀ ਟੀਮ ਨਾਲ ਇਸੇ ਗੀਤ ਉੱਤੇ ਭੰਗੜਾ ਪਾਉਂਦੇ ਹੋਏ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਸ਼ਿੰਦਾ ਰੌਣਕਾ ਲਾਉਂਦੇ ਹੋਏ ਨਜ਼ਰ ਆ ਰਿਹਾ ਹੈ।

Image Source: Instagram

ਹੋਰ ਪੜ੍ਹੋ: ਰਣਜੀਤ ਬਾਵਾ ਦਾ ਨਵਾਂ ਗੀਤ 'ਈਮੋਸ਼ਨਲ ਬੰਦਾ' ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗੀਤ

ਦੱਸ ਦਈਏ ਕਿ `ਕੈਰੀ ਆਨ ਜੱਟਾ 3` ਅਗਲੇ ਸਾਲ 29 ਜੂਨ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਪੰਜਾਬੀ ਸਿਨੇਮਾ ਦੀ ਸਭ ਤੋਂ ਮਸ਼ਹੂਰ ਫ਼ਿਲਮ `ਕੈਰੀ ਆਨ ਜੱਟਾ` ਦਾ ਤੀਜਾ ਸੀਕਵਲ ਹੈ। ਇਸ ਤੋਂ ਪਹਿਲਾਂ ਦਰਸ਼ਕਾਂ ਵੱਲੋਂ ਸਾਲ 2012 `ਚ ਆਈ `ਕੈਰੀ ਆਨ ਜੱਟਾ` ਤੇ `ਕੈਰੀ ਆਨ ਜੱਟਾ 2` ਨੂੰ ਬਹੁਤ ਪਸੰਦ ਕੀਤਾ ਹੈ। ਇਸ ਦੇ ਤੀਜੇ ਭਾਗ `ਚ ਗਿੱਪੀ ਗਰੇਵਾਲ ਦੇ ਨਾਲ ਸੋਨਮ ਬਾਜਵਾ ਲੀਡ ਰੋਲ ਕਰਦੀ ਹੋਈ ਨਜ਼ਰ ਆਵੇਗੀ. ਇਸ ਫ਼ਿਲਮ ਨੂੰ ਹਿੰਦੀ, ਤਾਮਿਲ ਤੇ ਤੇਲਗੂ ਸਣੇ ਹੋਰ ਕਈ ਭਾਸ਼ਾਵਾਂ `ਚ ਡੱਬ ਕੀਤਾ ਜਾਵੇਗਾ।

 

View this post on Instagram

 

A post shared by Shinda Grewal (@iamshindagrewal_)

You may also like